(ਸਮਾਜ ਵੀਕਲੀ)
ਟੱਲ ਖੜਕਾ ਤੂੰ ਸੰਖ ਵਜਾ, ਅਸੀਂ ਹਸਪਤਾਲ ਬਣਾਵਾਂਗੇ
ਅੱਗ ਲਾੳੁਣੀ ਜਿੰਨੀ ਲਾ , ਅਸੀ ੲਿਨਸਾਨ ਬਚਾਂਵਾਂਗੇ
ਟੱਲ ਖੜਕਾ…
ਤੇਰੀਅਾਂ ਸੋਚਾਂ.. ਤੈਨੂੰ ਮੁਬਾਰਿਕ, ਛੱਡ ਜ਼ੁਮਲੇ ਢੋਲ ਵਜਾ
ਮੂਰਖ਼ ਬਣਦੇ ਲਾੲੀ-ਲੱਗ ਜੋ, ੳੁਹਨਾਂ ਨੂੰ ਠੂਠੇ ਹੱਥ ਫੜਾ
ਤੇਰੇ ਮਾਰੇ ਤੇਰੇ ਝਿੜਕੇ, ਚੁੱਕ ਅਸੀਂ ਗਲ ਨਾਲ਼.ਲਾਵਾਂਗੇ
ਟੱਲ ਖੜਕਾ…… ……………
ਸੜਕਾਂ ਤੇ ਰੁਲ਼ ਹੋਣ ਜਣੇਪੇ, ਤੜਫਣ ਗਰੀਬ ਵਿਚਾਰੇ
ਓਸ ਖੁਦਾ ਦੀ ਖ਼ਲਕਤ ਸਾਰੀ, ਸਭ ੲਿਕ ਨੂਰ ਦੇ ਤਾਰੇ
ੲਿਕ ਖੂਨ ਹੈ ਸਭ ਦੇ ਅੰਦਰ, ਦੇ ਅਾਪਣਾ ਖੂਨ ਦਿਖਾਵਾਂਗੇ
ਟੱਲ ਖੜਕਾ …ਤੂੰ ਸੰਖ ਵਜਾ……. ……….
ਦੲਿਅਾ ਖੁਦਾ ਦਾ ਨਾਮ ਹੈ ਦੂਜਾ, ਹੈ ਹਿਕਮਤ ੳੁਸਦੀ ਪੂਜਾ
ਦਰਦ ਵੰਡਾੳੁਣੇ ਸੇਵਾ ੳੁਸਦੀ , ਹੋਰ ਧਰਮ.ਨਹੀ ਕੋੲੀ ਦੂਜਾ
ੳੁਸਦੀ ਰਹਿਮਤ ਹੋੲੀ, ਅਸੀਂ ਨਵੀਅਾਂ ਪੈੜਾਂ ਪਾਵਾਂਗੇ
ਟੱਲ ਖੜਕਾ…ਤੂੰ ਸੰਖ ਵਜਾ….
ਅਾੳੁਣਗੇ ਸਭ”ਬਾਲੀ ਰੇਤਗੜ੍ਹ”, ਤੂੰ ਜੋ ਕਹਿ ਦਰਕਾਰੇਂ ਸ਼ੂਦਰ
ੲੇ ਖੁਦਾ ਦੀ ੲਿੱਕ ੲਿਬਾਦਤ, ਨਾ ਕੋੲੀ ਤੀਰਥ ੲਿਸ ਤੋਂ ੳੁਪਰ
ਦੇਖੀਂ ਤੇਰੇ ਸੂਰਜ ੳੁਪਰ, ੲਿੱਕ ਸੋਹਣਾ ਚੰਨ ਚੜਾਂਵਾਂਗੇ
ਟੱਲ ਖੜਕਾ…ਤੂੰ ਸ਼ੰਖ ਵਜਾ…….
ਬਲਜਿੰਦਰ ਸਿੰਘ “ਬਾਲੀ ਰੇਤਗੜ੍ਹ”
09/08/2020
94651-29168