ਹਲਕੇ ਦੇ ਲੋਕਾਂ ਦੀ ਮੰਗ ਵਿਧਾਨ ਸਭਾ ਲਈ ਉਮੀਦਵਾਰ ਸਥਾਨਕ ਹੋਵੇ- ਰਣ ਸਿੰਘ ਮਹਿਲਾ

ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ,ਸਮਾਜ ਵੀਕਲੀ: ਬਹੁਜਨ ਸਮਾਜ ਪਾਰਟੀ ਵੱਲੋਂ ਪਿੰਡ ਪਿੰਡ ਜਾਉ ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਲਾਡਵਨਜਾ ਕਲਾਂ ਵਿਖੇ ਬਾਸਪਾ ਦੇ ਆਗੂ ਜ਼ਿਲ੍ਹਾ ਇੰਚਾਰਜ ਸ੍ਰ ਬੰਤਾ ਸਿੰਘ ਕੈਂਪੁਰ, ਸੀਨੀਅਰ ਆਗੂ ਸੁਖਦੇਵ ਸਿੰਘ ਕੌਹਰੀਆਂ , ਪਾਰਟੀ ਦੇ ਸਾਬਕਾ ਜਰਨਲ ਸਕੱਤਰ ਸ੍ਰ ਰਣ ਸਿੰਘ ਮਹਿਲਾਂ ਨੇ ਸਭਤੋਂ ਪਹਿਲਾ ਬਜ਼ੁਰਗਾਂ ਦਾ ਅਸ਼ੀਰਵਾਦ ਲੈਣ ਉਪਰੰਤ ਪਾਰਟੀ ਦੀਆਂ ਨੀਤੀਆਂ ਵਾਰੇ ਚਾਨਣਾ ਪਾਇਆ । ਇਸ ਸਮੇਂ ਇੱਕਤ੍ਰ ਹੋਏ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਅਸੀਂ ਹੁਣ ਤੱਕ ਦੁਜੇਆ ਘਨੇੜੇ ਚੜਕੇ ਰਜਵਾੜਿਆਂ ਦੀਆਂ ਸਰਕਾਰਾਂ ਬਣਾਉਂਦੇ ਰਹੇ

ਜਿਨ੍ਹਾਂ ਨੇ ਕਦੇ ਵੀ ਕਰੋੜਾ ਹੀ ਗਰੀਬ ਲੋਕਾਂ ਨੂੰ ਗਰੀਬੀ ਦੀ ਦਲਦਲ ਵਿਚੋਂ ਕੱਢਣ ਲਈ ਕੋਈ ਵੀ ਯਤਨ ਨਹੀਂ ਕੀਤੇ ਜਿਨ੍ਹਾਂ ਦੇ ਰਾਜ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੋਇਆ ਹੈ ਉਹਨਾਂ ਬਾਸਪਾ ਆਗੂਆਂ ਇਹ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਅਸੀਂ ਬਹੁਜਨ ਸਮਾਜ ਪਾਰਟੀ ਨਾਲ ਹੀ ਚੱਲਾਂਗੇ ਇਸ ਦੇ ਨਾਲ ਹੀ ਬਜ਼ੁਰਗਾਂ ਨੇ ਬਾਸਪਾ ਆਗੂਆਂ ਅੱਗੇ ਇੱਕ ਪੁਰਜ਼ੋਰ ਮੰਗ ਰੱਖੀ ਕਿ ਦਿੜ੍ਹਬਾ ਹਲਕੇ ਨੂੰ ਰਿਜ਼ਰਵ ਹੋਏ ਨੂੰ ਲੱਗਭਗ ਦੱਸ ਸਾਲ ਹੋ ਗਏ ਹਨ ਪਰ ਐਮ ,ਐਲ ,ੲੇ ਇਥੇ ਬਾਹਰਲੇ ਏਰੀਆ ਦੇ ਬਣਦੇ ਰਹੇ ਹਨ ਇਥੇ ਬਜ਼ੁਰਗਾਂ ਨੇ ਇਹ ਸੁਝਾਅ ਵੀ ਦਿੱਤਾ ਕਿ ਦਿੜ੍ਹਬੇ ਹਲਕੇ ਚ ਇਸ ਵਾਰ ਲੋਕਲ ਉਮੀਦਵਾਰ ਨੂੰ ਹੀ ਜਿਤਾਉਣਾ ਚਾਹੀਦਾ ਹੈ ਅਤੇ ਬਾਹਰਲੇ ਏਰੀਆ ਦੇ ਉਮੀਦਵਾਰਾ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ ।

ਬਾਸਪਾ ਆਗੂਆਂ ਨੇ ਬਜ਼ੁਰਗਾਂ ਦੇ ਇਸ ਸੁਝਾਅ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਅਸੀਂ ਪਾਰਟੀ ਹਾਈਕਮਾਂਡ ਦੇ ਇਹ ਗੱਲ ਧਿਆਨ ਵਿੱਚ ਲਿਆਵਾਂਗੇ ਕਿ ਦਿੜ੍ਹਬੇ ਹਲਕੇ ਦੇ ਬਹੁਗਿਣਤੀ ਲੋਕਾਂ ਦੀ ਇਹ ਮੰਗ ਹੈ ਕਿ ਪਾਰਟੀ ਦਾ ਉਮੀਦਵਾਰ ਲੋਕਲ ਹੋਣਾਂ ਚਾਹੀਦਾ ਹੈ ਕਿਉਂਕਿ ਪਿਛਲੇ ਦੱਸ ਸਾਲਾਂ ਤੋਂ ਹਲਕੇ ਲੋਕ ਆਪਣੇ ਆਪ ਨੂੰ ਯਤੀਮ ਮਹਿਸੂਸ ਕਰ ਰਹੇ ਹਨ ।ਜੇ ਸਾਡੇ ਹਲਕੇ ਦਾ ਐਮ, ਐਲ, ੲੇ , ਹੋਵੇਗਾ ਤਾਂ ਗਰੀਬ ਆਦਮੀਂ ਉਸ ਕੋਲ ਸਾਈਕਲ ਤੇ ਚੱਲ ਕੇ ਵੀ ਜਾ ਸਕਦਾ ਹੈ , ਬਾਹਰਲੇਆ ਦਾ ਨਾਂ ਘਰ ਦਾ ਪਤਾ ਹੁੰਦਾ ਨਾ ਘਾਟ ਦਾ ਅਸੀਂ ਜਾਇਏ ਤਾਂ ਜਾਈਏ ਕਿਥੇ ।

ਇਸ ਸਮੇਂ ਸ੍ਰ ਜੋਗਿੰਦਰ ਸਿੰਘ,ਸ੍ਰ ਸਿਕੰਦਰ ਸਿੰਘ,ਸ੍ਰ ਤੇਲੂ ਸਿੰਘ,ਸ੍ਰ ਕੁਲਦੀਪ ਸਿੰਘ, ਸ੍ਰ ਹੰਸਰਾਜ ਸਿੰਘ, ਸ੍ਰ ਭੋਲਾ ਸਿੰਘ, ਸ੍ਰੀ ਚੰਦ ਰਾਮ ਜੀ,ਸ੍ਰ ਬਿੱਟੂ ਸਿੰਘ ਲਾਡਵਨਜਾਰਾ ਆਦਿ ਜੁਮੇਵਾਰ ਵਿਅਕਤੀ ਸ਼ਾਮਲ ਸਨ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia ready to cooperate with all based on mutual trust: Putin
Next article52K Palestinians take refuge in UN-run schools in Gaza: UN report