ਹਲਕਾ ਵਿਧਾਇਕ ਪਵਨ ਆਦੀਆ ਨੇ ਸ਼ਾਮਚੁਰਾਸੀ ’ਚ ਕੀਤਾ ਚੋਣ ਪ੍ਰਚਾਰ ਤੇਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਸ਼੍ਰੀ ਪਵਨ ਕੁਮਾਰ ਆਦੀਆ ਵਲੋਂ ਸ਼ਾਮਚੁਰਾਸੀ ਨਗਰ ਕੌਂਸਲ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਕਾਂਗਰਸ ਪਾਰਟੀ ਵਲੋਂ ਖੜ੍ਹੇ ਕੀਤੇ ਗਏ ਵੱਖ-ਵੱਖ 9 ਵਾਰਡਾਂ ਦੇ ਉਮੀਦਵਾਰਾਂ ਦੇ ਹੱਕ ਵਿਚ ਅੱਜ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਇਸ ਮੌਕੇ ਵਿਧਾਇਕ ਆਦੀਆ ਨੇ ਕਿਹਾ ਕਿ ਸ਼ਾਮਚੁਰਾਸੀ ਇਲਾਕੇ ਦੀ ਚਿਰੋਕਣੀ ਮੰਗ ਇੱਥੇ ਸਬ ਤਹਿਸੀਲ ਬਨਾਉਣ ਦੀ ਸੀ ਜਿਸ ਨੂੰ ਕਾਂਗਰਸ ਸਰਕਾਰ ਨੇ ਅਮਲੀ ਜਾਮਾਂ ਪਹਿਨਾਇਆ। ਬਹੁਤ ਜਲਦ ਇੱਥੇ ਸਬ ਤਹਿਸੀਲ ਸਥਾਪਿਤ ਹੋ ਜਾਵੇਗੀ।

ਜਿੱਥੇ ਲੋਕਾਂ ਦੇ ਹਰ ਤਰ੍ਹਾਂ ਦੇ ਛੋਟੇ ਮੋਟੇ ਸਰਕਾਰੀ ਕੰਮ ਬਿਨਾ ਕਿਸੇ ਰੁਕਾਵਟ ਦੇ ਹੋਣਗੇ। ਉਨ੍ਹਾਂ ਇਸ ਮੌਕੇ ਨਗਰ ਕੌਂਸ਼ਲ ਸ਼ਾਮਚੁਰਾਸੀ ਦੀ ਚੋਣ ਵਿਚ ਖੜ੍ਹੇ ਕੀਤੇ ਵੱਖ-ਵੱਖ 9 ਵਾਰਡਾਂ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਵੋਟਰਾਂ ਨੂੰ ਅਪੀਲ ਕੀਤੀ। ਇਸ ਮੌਕੇ ਉਮੀਦਵਾਰ ਨਿਰਮਲ ਕੁਮਾਰ, ਹਰਭਜਨ ਕੌਰ, ਕੁਲਜੀਤ ਸਿੰਘ, ਬਲਵੀਰ ਫਿਲੋਰਾ ਅਤੇ ਹੋਰ ਕਈ ਕਾਂਗਰਸੀ ਆਗੂ ਚੋਣ ਪ੍ਰਚਾਰ ਦੀ ਮੁਹਿੰਮ ਵਿਚ ਹਾਜ਼ਰ ਸਨ।

Previous articleਕੌਫ਼ੀ ਹਾਊਸ ਜਲੰਧਰ ਦੀ ਦਾਸਤਾਨ, ਜੀਹਨੇ 1960 to’75 ਤਕ ਛੱਡੀ ਵਕ਼ਤ ਉੱਤੇ ਛਾਪ
Next articleUN seeks full, regular access to Syria’s al-Hol camp