ਹਰ ਕਿਸੇ ਨੂੰ ਲੱਗੇਗਾ ਯੂ.ਕੇ. ‘ਚ ਕੋਰੋਨਾ ਵਾਇਰਸ ਤੋਂ ਬਚਾਅ ਵਾਲਾ ਟੀਕਾ : ਸਿਹਤ ਸਕੱਤਰ

ਲੰਡਨ (ਸਮਾਜ ਵੀਕਲੀ)– ਬਰਤਾਨੀਆ ਦੇ ਸਿਹਤ ਸਕੱਤਰ ਮੈਟ ਹੈਨਕੌਕ ਨੇ ਕਿਹਾ ਹੈ ਕਿ ਜੇ ਯੂ. ਕੇ. ਕੋਰੋਨਾ ਵਾਇਰਸ ਦੇ ਤੋੜ ਵਿੱਚ ਕੋਈ ਟੀਕਾ ਬਣਾਉਂਦਾ ਹੈ ਤਾਂ ਦੇਸ਼ ਵਿਚ ਹਰੇਕ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਟੀਕਾ ਲਗਾਇਆ ਜਾਵੇਗਾ। ਅੱਜ ਦੀ ਡਾਊਨਿੰਗ ਸਟ੍ਰੀਟ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਇਹ ਗੱਲ ਆਖੀ।

ਅਜਿਹਾ ਟੀਕਾ ਅਜੇ ਵਿਸ਼ਵ ਵਿਚ ਕਿਤੇ ਵੀ ਵਿਕਸਿਤ ਨਹੀਂ ਹੋਇਆ ਹੈ ਪਰ ਆਕਸਫੋਰਡ ਯੂਨੀਵਰਸਿਟੀ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀ ਇਸ ਨੂੰ ਬਣਾਉਣ ਦੀ ਦੌੜ ਵਿਚ ਹਨ। ਉਨ੍ਹਾਂ ਕਿਹਾ ਕਿ ਇਹ ਬਾਅਦ ਵਿੱਚ ਨਿਰਧਾਰਿਤ ਕੀਤਾ ਜਾਵੇਗਾ ਕਿ ਇਹ ਜ਼ਰੂਰੀ ਹੈ ਜਾਂ ਨਹੀਂ। ਫਿਲਹਾਲ ਉਹ ਵਧੀਆ ਵੈਕਸੀਨ ਦੀ ਉਡੀਕ ਕਰ ਰਹੇ ਹਨ, ਪਰ ਇਸ ਸੰਕਟ ਦੀ ਘੜੀ ਵਿੱਚੋਂ ਲੰਘਣ ਲਈ ਹਰੇਕ ਲਈ ਟੀਕਾਕਰਨ ਜ਼ਰੂਰੀ ਹੈ। ਇਸ ਤੋਂ ਬਿਨਾਂ ਇੰਗਲੈਂਡ ਦੇ ਮੁੱਖ ਮੈਡੀਕਲ ਅਫਸਰ ਪ੍ਰੋਫੈਸਰ ਕ੍ਰਿਸ ਵਿੱਟੀ ਨੇ ਕਿਹਾ ਕਿ ਇਹ ਨੀਤੀ, ਵਿਕਸਿਤ ਕੀਤੇ ਇਲਾਜ ਦੀ ਕਿਸਮ ਉੱਤੇ ਨਿਰਭਰ ਕਰ ਸਕਦੀ ਹੈ ਅਤੇ ਟੀਕਿਆਂ ਨੂੰ ਅਸੀਂ ਦੋ ਤਰੀਕਿਆਂ ਨਾਲ ਵਿਆਪਕ ਰੂਪ ਵਿਚ ਵਰਤ ਸਕਦੇ ਹਾਂ, ਜਿਵੇਂ ਕਿ ਇਸ ਮਹਾਂਮਾਰੀ ਨੂੰ ਸੋਧਣ ਲਈ ਅਤੇ ਲੋਕਾਂ ਨੂੰ ਲਾਗ ਤੋਂ ਬਚਾਉਣ ਲਈ।

Previous articleModi conducts aerial survey of cyclone-hit Bengal, announces Rs 1K cr aid
Next articleਕੋਰੋਨਾ ਦੇ ਚੱਲਦੇ ਯੂ.ਕੇ. ‘ਚ 25 ਫੀਸਦੀ ਤੱਕ ਘੱਟ ਹੋਏ ਅਪਰਾਧ