ਹਰੀਆਂ ਸਬਜੀਆਂ , ਸਲਾਦ , ਫਲਾਂ ਦਾ ਸੇਵਨ ਅਤੇ ਕਸਰਤ ਕਰਕੇ ਰਹੋ ਤੰਦਰੁਸਤ

ਫੋਟੋ ਕੈਪਸਨ – ਐਨ. ਸੀ. ਡੀ. ਕਲੀਨਿਕ ਵਿੱਚ ਬੀ. ਪੀ. ਚੈਕ ਕਰਵਾਉਂਦਾ ਮਰੀਜ਼ ।

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –  ਵਿਸ਼ਵ ਦਿਲ ਦਿਵਸ ਮੌਕੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਬਿਮਾਰੀ  ਨੂੰ ਕਾਬੂ ਹੇਠ ਰੱਖਣ ਲਈ ਸਲਾਹ ਦਿੰਦੇ ਹੋਏ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਅਯੋਕੇ ਸਮਂੇ ਦੀ ਬਿਮਾਰੀ ਹੈ। ਜਿਸ ਦਾ ਮੁੱਖ ਕਾਰਨ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਆਦਤਾਂ ਹਨ। ਬਲੱਡ ਪ੍ਰੈਸ਼ਰ ਤੇ ਕਾਬੂ ਨਾ ਹੋਣ ਕਰਕੇ ਗੁਰਦਿਆਂ ਦੀਆਂ ਬਿਮਾਰੀਆਂ , ਅੱਖਾਂ ਦੀ ਰੌਸ਼ਨੀ ਦਾ ਘੱਟ ਹੋਣਾ , ਚੁੱਪ ਚੁਪੀਤੇ ਦਿਲ ਦਾ ਦੋਰਾ ਜਾਂ ਅੰਧਰੰਗ ਹੋ ਸਕਦਾ ਹੈ।

ਇਸ ਲਈ ਸਾਨੂੰ ਇਸ ਤੋਂ ਬਚਾਅ ਲਈ ਤਲੀਆਂ ਚੀਜ਼ਾਂ , ਬਜ਼ਾਰੀ ਖਾਣਾ , ਫਾਸਟ ਫੂਡ ਦੀ ਵਰਤਂੋ ਤੋਂ ਪ੍ਰਹੇਜ , ਨਮਕ ਅਤੇ ਚੀਨੀ ਦੀ ਘੱਟ ਵਰਤਂੋ ਕਰਨੀ ਚਾਹੀਦੀ ਹੈ।। ਬਲੱਡ ਪ੍ਰੈਸ਼ਰ ਸਬੰਧੀ ਡਾਕਟਰੀ ਸਲਾਹ ਅਤੇ ਇਲਾਜ ਪ੍ਰਤੀ ਅਣਗਹਿਲੀ ਨਾ ਵਰਤੀ ਜਾਵੇ ਅਤੇ ਨੀਮ ਹਕੀਮਾਂ ਦੀ ਇਲਾਜ ਤੋਂ ਬੱਚਣਾ ਚਾਹੀਦਾ ਹੈ।। ਰੋਜ਼ਾਨਾ 30 ਤੋਂ 40 ਮਿੰਟ ਸੈਰ ਜਾਂ ਕਸਰਤ ਕਰਨ,  ਹਰੀਆਂ ਸਬਜੀਆਂ , ਸਲਾਦ , ਫਲਾਂ ਦਾ ਸੇਵਨ ਕਰਨ ਨਾਲ ਅਸੀਂ ਕਾਫ਼ੀ ਹੱਦ ਤੱਕ ਬੀ. ਪੀ. ਨੂੰ ਕੰਟਰੋਲ ਕਰ ਸਕਦੇ ਹਾਂ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਲੱਡ ਪ੍ਰੈਸ਼ਰ ਦੀ ਨਿਯਮਤ ਜਾਂਚ ਅਤੇ ਇਲਾਜ ਦੀ ਮੁਫ਼ਤ ਸਹੂਲਤ ਹੈ।।

ਇਸ ਮੌਕੇ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਬਿਮਾਰੀਆਂ ਤਂੋ ਪੀੜਤ ਵਿਅਕਤੀ , 60 ਸਾਲ ਤੋਂ ਉਪਰ ਵਾਲੇ ਵਿਅਕਤੀਆਂ ਨੂੰ ਬਿਨਾਂ ਕਿਸੇ ਜਰੂਰੀ ਕੰਮ ਤਂੋ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ ਹੈ ਅਤੇ ਕਿਸੇ ਤਰ•ਾਂ ਦੀ ਤਕਲੀਫ਼ ਹੋਣ ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਅਤੇ ਜੇਕਰ ਅਸੀਂ ਉਪਰ ਦੱਸੀਆਂ ਗਈਆ। ਹਦਾਇਤਾਂ ਦਾ ਪਾਲਣ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਤੰਦਰੁਸਤ ਤੇ ਪੂਰੇ ਪਰਿਵਾਰ ਨੂੰ ਤੰਦਰੁਸਤ ਰੱਖ  ਕੇ ਦੇਸ਼ ਦਾ ਤਰੱਕੀ ਵਿੱਚ ਯੋਗਦਾਨ ਪਾ ਸਕਦੇ ਹਾਂ।

Previous articleਕਰੋਨਾ ਯੋਧਿਆਂ ਦੀ ਹੌਂਸਲਾ ਅਫ਼ਜਾਈ ਪ੍ਰਸੰਸਾ ਪੱਤਰ ਦੇ ਕੇ ਕੀਤੀ
Next articleਜ਼ਿਲ•ੇ ਵਿੱਚ ਆਏ 23 ਪਾਜੇਟਿਵ ਮਰੀਜ਼, 7 ਦੀ ਮੌਤ