50 ਯੂਨਿਟ ਤੱਕ ਦੇ ਖ਼ਪਤਕਾਰਾਂ ਨੂੰ ਦੋ ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ
ਹਰਿਆਣਾ ਦੇ ਮੁੱਖ ਮੰਤਰੀ ਮਨੋੋਹਰ ਲਾਲ ਨੇ ਸੂਬੇ ਦੇ ਬਿਜਲੀ ਖ਼ਪਤਕਾਰਾਂ ਨੂੰ ਤੋੋਹਫ਼ਾ ਦਿੰਦੇ ਹੋੋਏ ਐਲਾਨ ਕੀਤਾ ਕਿ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਦਾ ਬਿੱਲ 200 ਯੂਨਿਟ ਤਕ ਆਉਂਦਾ ਹੈ ਉਨ੍ਹਾਂ ਨੂੰ 4.50 ਰੁਪਏ ਦੀ ਥਾਂ ਹੁਣ 2.50 ਰੁਪਏ ਦੀ ਦਰ ਨਾਲ ਪ੍ਰਤੀ ਯੂਨਿਟ ਬਿਜਲੀ ਦਾ ਭੁਗਤਾਨ ਕਰਨਾ ਹੋੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਜੇ ਕਿਸੇ ਗਰੀਬ ਪਰਿਵਾਰ ਦੀ ਬਿਜਲੀ ਦੀ ਖਪਤ 50 ਯੂਨਿਟ ਤੱਕ ਰਹਿੰਦੀ ਹੈ ਤਾਂ ਉਸ ਪਰਿਵਾਰ ਨੂੰ ਦੋ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਬਿਜਲੀ ਦਿੱਤੀ ਜਾਵੇਗੀ। ਇਸ ਫੈਸਲੇ ਨੂੰ ਪਹਿਲੀ ਅਕਤੂਬਰ ਤੋਂ ਲਾਗੂ ਕੀਤਾ ਜਾਵੇਗਾ। ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਸ਼ੈਸਨ ਦੇ ਅੱਜ ਤੀਜੇ ਦਿਨ ਉਨ੍ਹਾਂ ਇਹ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਦਾ ਬਿੱਲ 200 ਤੋੋਂ 500 ਯੂਨਿਟ ਵਿੱਚ ਆਉਂਦਾ ਹੈ ਉਨ੍ਹਾਂ ਨੂੰ ਵੀ ਨਵੀਆਂ ਦਰਾਂ ਨਾਲ ਲਗਭਗ 437 ਰੁਪਏ ਦਾ ਲਾਭ ਪ੍ਰਾਪਤ ਹੋੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋੋਜਨਾ ਦਾ ਲਾਭ ਹਰਿਆਣਾ ਦੇ ਅਜਿਹੇ 41.53 ਲੱਖ ਖਪਤਕਾਰਾਂ ਨੂੰ ਹੋੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਰਾਜ ਸਰਕਾਰ ਬਿਜਲੀ ਦੀ ਦਰਾਂ ਵਿਚ ਕਟੌਤੀ ਕਰੇਗੀ ਅਤੇ ਅੱਜ ਦੇ ਫੈਸਲੇ ਨਾਲ ਬਿਜਲੀ ਦਰਾਂ ਅੱਧੀਆਂ ਹੋ ਗਈਆਂ ਹਨ। ਕਾਂਗਰਸ ਵਿਧਾਇਕ ਕਰਨ ਦਲਾਲ ਨੇ ਮੁੱਖ ਮੰਤਰੀ ਦੇ ਫੈਸਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਪਿੰਡਾਂ ਨੂੰ ਬਿਜਲੀ ਤਾਂ ਦਿਓ। ਬਿਜਲੀ ਮਿਲਦੀ ਨਹੀਂ ਹੈ ਤੇ ਇਸ ਫੈਸਲੇ ਦਾ ਕੀ ਲਾਭ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਮਿੱਟੀ ਦੇ ਤੇਲ ਤੋਂ ਮੁਕਤ ਕਰਨਾ ਹੈ ਤੇ ਇਸ ਫੈਸਲੇ ਨੂੰ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਹਰਿਆਣਾ ਵਿੱਚ ਦੇਸ਼ ਦੀ ਪਹਿਲੀ ਕੌਸ਼ਲ ਵਿਕਾਸ ਯੂਨੀਵਰਸਿਟੀ ਵੀ ਸਥਾਪਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਕਸ਼ਮ ਯੋੋਜਨਾ ਨੂੰ ਵੀ ਦੇਸ਼ ਵਿਚ ਸੱਭ ਤੋੋਂ ਪਹਿਲਾਂ ਹਰਿਆਣਾ ਵਿੱਚ ਸ਼ੁਰੂ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੜ੍ਹੀਆਂ-ਲਿਖੀਆਂ ਪੰਚਾਇਤਾਂ ਦਾ ਫ਼ੈਸਲਾ ਵੀ ਮੌਜੂਦਾ ਰਾਜ ਸਰਕਾਰ ਨੇ ਲਿਆ ਸੀ।