ਏਂਟਵਰਪ : ਭਾਰਤੀ ਮਰਦ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਸ਼ਨ ਜਾਰੀ ਰੱਖਦੇ ਹੋਏ ਸ਼ਨਿਚਰਵਾਰ ਨੂੰ ਇੱਥੇ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਬੈਲਜੀਅਮ ਦੇ ਆਪਣੇ ਦੌਰੇ ਦੇ ਦੂਜੇ ਮੈਚ ਵਿਚ ਵਿਸ਼ਵ ਵਿਚ ਅੱਠਵੇਂ ਨੰਬਰ ਦੀ ਟੀਮ ਸਪੇਨ ਨੂੰ 6-1 ਨਾਲ ਕਰਾਰੀ ਮਾਤ ਦਿੱਤੀ।
ਵਿਸ਼ਵ ਵਿਚ ਪੰਜਵੇਂ ਨੰਬਰ ਦੀ ਭਾਰਤੀ ਟੀਮ ਵੱਲੋਂ ਹਰਮਨਪ੍ਰੀਤ ਨੇ 28ਵੇਂ ਤੇ 32ਵੇਂ ਮਿੰਟ ਵਿਚ ਗੋਲ ਕੀਤੇ। ਉਨ੍ਹਾਂ ਤੋਂ ਇਲਾਵਾ ਮਨਪ੍ਰੀਤ ਸਿੰਘ (24ਵੇਂ), ਨੀਲਕੰਠ ਸ਼ਰਮਾ (39ਵੇਂ), ਮਨਦੀਪ ਸਿੰਘ (56ਵੇਂ) ਤੇ ਰੁਪਿੰਦਰਪਾਲ ਸਿੰਘ (59ਵੇਂ) ਨੇ ਇਕ ਇਕ ਗੋਲ ਕੀਤਾ। ਬੈਲਜੀਅਮ ਦੌਰੇ ਦੇ ਤੀਜੇ ਮੈਚ ਵਿਚ ਭਾਰਤੀ ਟੀਮ ਐਤਵਾਰ ਨੂੰ ਮੁੜ ਸਪੇਨ ਨਾਲ ਭਿੜੇਗੀ।