“ਹਮ ਕਿਆ ਕਰੇ ਆਲੀਸ਼ਾਨ ਸੜਕੋਂ ਕੋ ਹਮੇ ਤੋ ਵੋਹ ਗਲੀ ਚਾਹੀਏ ਜਹਾਂ ਭਾਰਤ ਕੀ ਨਾਰੀ ਸਿਰ ਉਠਾਕਰ ਚਲੇ”

“ਮਨੀਸ਼ਾ ਦੇ ਕਾਤਲਾਂ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ “ਪ੍ਰਧਾਨ ਜਸਵਿੰਦਰ ਕੁਮਾਰ ਜੀ

ਲੰਡਨ, ਰਾਜਵੀਰ ਸਮਰਾ (ਸਮਾਜ ਵੀਕਲੀ)– ਹਮ ਕਿਆ ਕਰੇ ਆਲੀਸ਼ਾਨ ਸੜਕੋਂ ਕੋ ਹਮੇ ਤੋ ਵੋਹ ਗਲੀ ਚਾਹੀਏ ਜਹਾਂ ਭਾਰਤ ਕੀ ਨਾਰੀ ਰਾਤ ਕੋ ਭੀ ਸਿਰ ਉਠਾਕਰ ਚੱਲ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂ ਪੀ ਦੇ ਹਾਥਰਸ ਵਿੱਚ ਦਲਿਤ ਲੜਕੀ ਨਾਲ ਹੋਏ ਗੈਗਰੇਪ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ  ਸ਼੍ਹੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਪ੍ਰਧਾਨ ਸ੍ਹੀ ਜਸਵਿੰਦਰ ਕੁਮਾਰ ਅਤੇ ਜਨਰਲ ਸਕੱਤਰ ਪਿਰਥਵੀ ਰਾਜ ਰੰਧਾਵਾ ਨੇ ਪ੍ਰੈੱਸ ਨੂੰ ਦਿੱਤੇ ਸਾਝੇ ਬਿਆਨ ਵਿੱਚ ਕੀਤਾ।

ਉਹਨ੍ਹਾਂ ਕਿਹਾ ਕਿ ਯੂਪੀ ਦੇ ਜਿਲਾ ਹਾਥਰਸ ਚ ਜਿੱਥੇ ਕਿ ਅੱਦਿਤਿਆ ਨਾਥ ਯੋਗੀ ਦੀ ਸਰਕਾਰ ਚੱਲ ਰਹੀ ਹੈ ਜੋ ਕਿ ਰਾਮ ਰਾਜ ਦੇ ਵੱਡੇ ਦਾਅਵੇ ਕਰਦੀ ਆ ! ਉਥੇ ਇੱਕ ਗਰੀਬ ਮਜ਼ਦੂਰ ਦੀ ਬੇਟੀ ਮਨੀਸ਼ਾ ਨਾਲ ਓੁਚ ਜਾਤੀ ਦੇ ਠਾਕਰ ਘਰਾਣੇ ਦੇ ਗੁੰਡਿਆਂ ਵੱਲੋਂ ਗਰੀਬ ਬੱਚੀ ਨਾਲ ਪਹਿਲਾ ਸਮੂਹਿਕ ਬਲਾਤਕਾਰ ਕੀਤਾ ਗਿਆ ।ਫਿਰ ਓੁਸਦੀ ਰੀੜ ਦੀ ਹੱਡੀ ਤੋੜ ਜੀਭ ਕੱਟ ਦਿੱਤੀ ਗਈ ਜੋ ਕਿ ਬਾਅਦ ਵਿੱਚ ਤੜੱਫ ਤੜੱਫ ਕਿ ਦੱਮ ਤੋੜ ਗਈ ਇਸ ਦਿਲ ਨੂੰ ਦਹਿਲਾਓੁਣ ਵਾਲੀ ਘਟਨਾ ਨੇ ਪੂਰੀ ਦੁਨੀਆ ਨੂੰ ਝੰਜੋੜ ਕਿ ਰੱਖ ਦਿੱਤਾ ।

ਸ਼੍ਹੀ ਗੁਰੂ ਰਵਿਦਾਸ ਸਭਾ ਬੈਡਫੋਰਡ (ਇੰਗਲੈਡ) ਇਸ ਘਿਨੌਣੇ ਜ਼ੁਲਮ ਦੀ ਸਖੱਤ ਸ਼ਬਦਾਂ ਚ ਨਿਖੇਧੀ ਕਰਦੀ ਆ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਯੂ.ਪੀ. ਦੀ ਯੋਗੀ ਸਰਕਾਰ ਤੋਂ ਜਲਦੀ ਤੋਂ ਜਲਦੀ ਸਖੱਤ ਕਾਰਵਾਈ ਕਰਕੇ ਇਸ ਕੇਸ ਨੂੰ ਵਿਸ਼ੇਸ਼ ਅਦਾਲਤ ਰਾਹੀਂ ਦੋਸ਼ੀਆਂ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾਇਆ ਜਾਵੇ । ਇਹ ਬਿਆਨ ਸ਼੍ਹੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਪ੍ਰਧਾਨ ਸ੍ਹੀ ਜਸਵਿੰਦਰ ਕੁਮਾਰ ਅਤੇ ਜਨਰਲ ਸਕੱਤਰ  ਪ੍ਰਿਥਵੀ ਰਾਜ ਰੰਧਾਵਾ ਹੁਣੀ ਸਾਂਝੇ ਤੋਰ ਤੇ ਦਿੱਤਾ

Previous articleरेल कोच फैक्‍टरी में फिट इंडिया फ्रीडम रन प्रोग्राम सम्‍पन्‍न
Next articleNew Indian HC to B’desh discuss bilateral issues with Tripura Guv, CM