ਆਰ ਸੀ ਐੱਫ ਰਿਹਾ ਪੂਰੀ ਤਰ੍ਹਾਂ ਬੰਦ
ਹੁਸੈਨਪੁਰ (ਕੌੜਾ) (ਸਮਾਜ ਵੀਕਲੀ): ਪੰਜਾਬ ਚ ਲਗਾਤਾਰ ਕਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਇਹ ਰਫ਼ਤਾਰ ਰੁਕਦੀ ਹੀ ਨਜ਼ਰ ਨਹੀਂ ਆ ਰਹੀ ਜੇਕਰ ਇਸ ਨੂੰ ਜਲਦ ਹੀ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਚਾਰ ਪੰਜ ਹਫਤਿਆਂ ਦੌਰਾਨ ਪੰਜਾਬ ਚੋਂ ਕਾਫੀ ਜ਼ਿਆਦਾ ਹਾਲਾਤ ਵਿਗੜ ਸਕਦੇ ਹਨ ਇਹ ਸ਼ੰਕਾ ਕਿਸੇ ਹੋਰ ਨਹੀਂ ਸਗੋਂ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਜ਼ਹਿਰ ਕੀਤੀ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਵਿੱਚ ਹਫਤੇਵਾਰੀ ਕਰਫ਼ਿਊ ਦਾ ਐਲਾਨ ਕੀਤਾ ਗਿਆ
ਸਥਾਨਕ ਹੁਸੈਨਪੁਰ ਤੇ ਆਰ ਸੀ ਐੱਫ ਵਿਖੇ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਲਾਕ ਡਾਉਨ ਸਖ਼ਤੀ ਨਾਲ ਲਾਗੂ ਕਰਵਾਇਆ ਗਿਆ ਅਤੇ ਜੋ ਪੂਰੀ ਤਰ੍ਹਾਂ ਸਫਲ ਵੀ ਲੱਗ ਰਿਹਾ ਹੈ। ਆਵਾਜਾਈ ਵੀ ਬਹੁਤ ਹੀ ਘੱਟ ਵੇਖਣ ਨੂੰ ਮਿਲੀ ਪੂਰੇ ਆਰ ਸੀ ਐੱਫ ਦੀ ਚ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਦਿਖਾਈ ਦਿੱਤੇ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਮੈਡੀਕਲ ਸਟੋਰ ਹੀ ਖੁੱਲ੍ਹੇ ਸਨ
ਬਾਜ਼ਾਰਾਂ ਵਿੱਚ ਬੇਵਜ੍ਹਾ ਘੁੰਮ ਰਹੇ ਇੱਕਾ ਦੁੱਕਾ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਤਾੜਨਾ ਕੀਤੀ ਗਈ ਅਤੇ ਬਿਨਾਂ ਮਾਸਕ ਪਾਈ ਲੋਕਾਂ ਦੇ ਚਲਾਨ ਵੀ ਕੀਤੇ ਇਸ ਸਬੰਧੀ ਐੱਸ ਐੱਚ ਓ ਸਰਬਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਦੀ ਤਰਫ ਤੋ ਦਿੱਤੇ ਨਿਰਦੇਸ਼ਾਂ ਜਿਵੇਂ ਮਾਸਕ ਪਹਿਣਨਾ ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਸੈਨੀਟਾਈਜ਼ਰ ਵਰਤਣਾ ਲਾਜ਼ਮੀ ਹੈ ਅਨੁਸਾਰ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਕੀਤੇ ਜਾ ਰਹੇ ।