ਹਥਿਆਰਬੰਦ ਲੁਟੇਰਿਆਂ ਨੇ ਡੇਅਰੀ ਮਾਲਕ ਤੋਂ ਕਾਰ ਖੋਹੀ

ਮੋਗਾ-ਲੁਧਿਆਣਾ ਕੌਮੀ ਸ਼ਾਹ ਮਾਰਗ ਉੱਤੇ ਕੱਲ੍ਹ ਦੇਰ ਰਾਤ ਹਥਿਆਰਬੰਦ ਲੁਟੇਰੇ ਡੇਅਰੀ ਮਾਲਕ ਤੋਂ ਕਰੇਟਾ ਕਾਰ ਖੋਹ ਕੇ ਫ਼ਰਾਰ ਹੋ ਗਏ। ਥਾਣਾ ਮਹਿਣਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏਐੱਸਆਈ ਰਾਜਦੀਪ ਨੇ ਦੱਸਿਆ ਕਿ ਡੇਅਰੀ ਮਾਲਕ ਚੰਦਰ ਸ਼ੇਖਰ ਵਾਸੀ ਆਰਾ ਰੋਡ, ਰੂਪ ਵਿਹਾਰ, ਮੋਗਾ ਆਪਣੇ ਰਿਸ਼ਤੇਦਾਰ ਸੁਨੀਲ ਦੱਤ ਨਾਲ ਪੰਚਕੂਲਾ ਤੋਂ ਮੋਗਾ ਵਾਪਸ ਪਰਤ ਰਿਹਾ ਸੀ ਕਿ ਬਰੇਜ਼ਾ ਗੱਡੀ ਵਿੱਚ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਪਿੱਛੋਂ ਉਸ ਦੀ ਗੱਡੀ ਨੂੰ ਮਹਿਣ ਨੇੜੇ ਪਿੱਛੋਂ ਟੱਕਰ ਮਾਰੀ। ਉਸ ਨੇ ਆਪਣੀ ਗੱਡੀ ਰੋਕ ਦਿੱਤਾ ਅਤੇ ਜਿਵੇਂ ਹੀ ਉਹ ਗੱਡੀ ਤੋਂ ਉਤਰ ਕੇ ਹੋਏ ਨੁਕਸਾਨ ਨੂੰ ਦੇਖਣ ਲੱਗਾ ਤਾਂ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸਦੀ ਗੱਡੀ ਖੋਹ ਲਈ ਤੇ ਫਰਾਰ ਹੋ ਗਏ।
ਡੀਐੱਸਪੀ ਹਰਿੰਦਰ ਸਿੰਘ ਡੋਡ ਨੇ ਦੱਸਿਆ ਕਿ ਪੁਲੀਸ ਨੇ ਕੌਮੀ ਸ਼ਾਹ ਮਾਰਗ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਇਸ ਦੌਰਾਨ ਮੋਗਾ-ਅੰਮ੍ਰਿਤਸਰ ਕੌਮੀ ਸਾਹ ਮਾਰਗ ਉੱਤੇ ਬਾਬੂ ਦਾਮੂ ਸ਼ਾਹ ਮਜ਼ਾਰ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ’ਚ ਕਾਰ ਦੀ ਤਸਵੀਰ ਆਈ ਹੈ। ਪੁਲੀਸ ਨੇ ਸੀਸੀਟੀਵੀ ਫੁਟੇਜ ਹਾਸਲ ਕਰ ਕੇ ਜਾਂਚ ਆਰੰਭ ਦਿੱਤੀ ਹੈ। ਉਨ੍ਹਾਂ ਗੱਡੀਆਂ ਦੀ ਮੁਰੰਮਤ ਕਰਨ ਵਾਲੇ ਵਰਕਸ਼ਾਪ ਮਾਲਕਾਂ ਨੂੰ ਚੌਕਸ ਕਰਦਿਆਂ ਸਬੰਧਤ ਗੱਡੀ ਦੇ ਉਨ੍ਹਾਂ ਕੋਲ ਆਉਣ ’ਤੇ ਪੁਲੀਸ ਨੂੰ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਹੈ।

Previous articleਲੰਡਨ ’ਚ ਮਹਾਰਾਣੀ ਜਿੰਦਾਂ ਦਾ ਹਾਰ 1.87 ਲੱਖ ਪੌਂਡ ’ਚ ਨਿਲਾਮ
Next articleਪ੍ਰਕਾਸ਼ ਪੁਰਬ: ਹਰਿਮੰਦਰ ਸਾਹਿਬ ਵਿਚ ਫੁੱਲਾਂ ਨਾਲ ਸਜਾਵਟ ਸ਼ੁਰੂ