ਹੁਸ਼ਿਆਰਪੁਰ (ਚੁੰਬਰ)(ਸਮਾਜਵੀਕਲੀ)- ਸ. ਗੋਪਾਲ ਸਿੰਘ ਗੋਰਾਇਆ ਨੇ ਬਤੌਰ ਡੀ ਐਸ ਪੀ ਅਪ੍ਰੇਸ਼ਨ ਅਤੇ ਸਕਿਊਰਟੀ ਹੁਸ਼ਿਆਰਪੁਰ ਦਾ ਚਾਰਜ ਸੰਭਾਲਿਆ ਅਤੇ ਜਿੰਨ੍ਹਾਂ ਨੂੰ ਸਿਟੀ ਟ੍ਰੈਫ਼ਿਕ ਦਾ ਵਾਧੂ ਚਾਰਜ ਵੀ ਦਿੱਤਾ ਗਿਆ। ਜਿਨਾਂ ਚਾਰਜ ਸੰਭਾਲਦਿਆਂ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਵੀ ਕਿਉਂ ਨਾ ਹੋਵੇ ਜਾਂ ਕੋਈ ਆਪੇ ਬਣਾਈ ਸੰਸਥਾ ਦਾ ਮੈਂਬਰ ਵੀ ਕਿਉਂ ਨਾ ਹੋਵੇ। ਹਰੇਕ ਗੁਨਾਹਗਾਰ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਗੱਡੀਆਂ ਦੇ ਕਾਲੇ ਸ਼ੀਸ਼ੇ, ਗਲਤ ਪਾਰਕਿੰਗ ਅਤੇ ਪ੍ਰਾਈਵੇਟ ਗੱਡੀਆਂ ’ਚ ਹੂਟਰ ਵਗੈਰਾ ਦੇ ਖ਼ਿਲਾਫ਼ ਵੀ ਵਿਭਾਗ ਸਖ਼ਤ ਕਾਰਵਾਈ ਕਰੇਗਾ।
ਕੋਵਿਡ 19 ਦੇ ਬਚਾਓ ਲਈ ਜਿਵੇਂ ਮਾਸਕ ਪਾਉਣਾ ਜ਼ਰੂਰੀ ਬਣਾਇਆ ਜਾਵੇ ਆਮ ਪਬਲਿਕ ਥਾਂਵਾਂ ਤੇ ਨਾ ਥੁੱਕਿਆ ਜਾਵੇ। ਉਲੰਘਣਾਂ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨਸ਼ਾ ਤਸਕਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਨਹੀਂ ਤਾਂ ਉਨ੍ਹਾਂ ਤੇ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਆਮ ਪਬਲਿਕ ਨੂੰ ਅਗਾਹ ਕਰਦਿਆਂ ਕਿਹਾ ਕਿ ਉਹ ਕਾਨੂੰਨ ਦਾ ਦਾਇਰੇ ਵਿਚ ਰਹਿਣ ਅਤੇ ਕਿਸੇ ਵੀ ਹਾਲ ਵਿਚ ਕਾਨੂੰਨ ਦੀ ਉਲੰਘਣਾਂ ਨਾ ਕਰਨ। ਪੰਜਾਬ ਪੁਲਿਸ ਹਰਪਲ ਆਮ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਹਾਜ਼ਰ ਹੈ। ਪਰ ਕਾਨੂੰਨ ਤੋੜਨ ਦੀ ਕਿਸੇ ਨੂੰ ਕੋਈ ਆਗਿਆ ਨਹੀ ਹੈ।