ਸੱਧੇਵਾਲ ਸਕੂਲ ਵਿੱਚ ਕਰਵਾਏ ਪ੍ਰੀ – ਪ੍ਰਾਇਮਰੀ ਈਵੈਂਟ

ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ):  ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸੈਂਟਰ – ਬਾਸੋਵਾਲ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰੀ – ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਮਹੀਨਾਵਾਰ ਈਵੈਂਟ ਕਰਵਾਇਆ ਗਿਆ।ਇਸ ਦੇ ਸੰਬੰਧ ਵਿੱਚ ਆਈਸਕ੍ਰੀਮ ਸਟਿਕਸ ਦੇ ਨਾਲ ਕਠਪੁਤਲੀਆਂ ਬਣਾਉਣਾ ਸਿਖਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਇਸ ਈਵੈਂਟ ਵਿੱਚ ਬਹੁਤ ਹੀ ਰੁਚੀ ਨਾਲ ਆਪਣੀ ਭਾਗੀਦਾਰੀ ਦਰਜ ਕਰਵਾਈ। ਇਸ ਮੌਕੇ ਸਕੂਲ ਸਟਾਫ , ਸਕੂਲ ਦੇ ਵਿਦਿਆਰਥੀ , ਸਕੂਲ ਮੁਖੀ ਮੈਡਮ ਰਜਨੀ ਧਰਮਾਣੀ , ਸ਼ਿਵਨੀ ਰਾਣਾ ਆਦਿ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਕਰਮੀ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕਰ ਰਹੇ ਹਨ ਜਾਗਰੂਕ
Next articleਅੱਪਰਾ ’ਚ ਸ਼ੁੱਭ ਦੁਸ਼ਹਿਰਾ ਤੇ ਸੱਭਿਆਚਾਰਕ ਮੇਲਾ ਸ਼ਰਧਾਪੂਰਵਕ ਤੇ ਧੂਮਧਾਮ ਨਾਲ ਮਨਾਇਆ