ਸੱਧੇਵਾਲ ਪਿੰਡ ਦੀ ਸ਼ਾਨ ਸਟੇਟ ਐਵਾਰਡੀ ਅਧਿਆਪਕ ਮਾਸਟਰ ਸੰਜੀਵ ਧਰਮਾਣੀ : ਸਰਪੰਚ ਰਣਵੀਰ ਕੌਰ

# ਮਾਸਟਰ ਸੰਜੀਵ ਧਰਮਾਣੀ ਸਾਡੇ ਪਿੰਡ ਦੀ ਸ਼ਾਨ : ਸਰਪੰਚ
# ਲਗਭਗ ਚਾਰ ਘੰਟੇ ਤੱਕ ਚੱਲਿਆ ਪ੍ਰੋਗਰਾਮ

(ਸਮਾਜ ਵੀਕਲੀ): ਪਿਛਲੇ ਦਿਨੀਂ ਅਧਿਆਪਕ ਦਿਵਸ ਦੇ ਮੌਕੇ ‘ਤੇ ਸੱਧੇਵਾਲ ਪਿੰਡ ਦੇ ਸੰਘਰਸ਼ਸ਼ੀਲ , ਮਿਹਨਤੀ ਅਤੇ ਹੋਣਹਾਰ ਅਧਿਆਪਕ ਮਾਸਟਰ ਸੰਜੀਵ ਧਰਮਾਣੀ ਨੂੰ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਟੇਟ ਐਵਾਰਡ ਦੇ ਨਾਲ ਮਾਣ ਬਖਸ਼ਿਆ ਗਿਆ। ਇਸ ਦੇ ਸੰਦਰਭ ਵਿੱਚ ਮਾਸਟਰ ਸੰਜੀਵ ਧਰਮਾਣੀ ਨੂੰ ਸਮੂਹ ਗ੍ਰਾਮ ਪੰਚਾਇਤ ਸੱਧੇਵਾਲ ਵੱਲੋ ਇਸ ਮਾਣ ਮੱਤੀ ਪ੍ਰਾਪਤੀ ਦੇ ਲਈ ਅੱਜ ਸਨਮਾਨ ਚਿੰਨ੍ਹ , ਮੋਮੈਂਟੋ ਆਦਿ ਦੇ ਕੇ ਬਹੁਤ ਹੀ ਖੁਸ਼ੀ ਨਾਲ ਸਨਮਾਨਿਤ ਕੀਤਾ ਗਿਆ।ਗਰਾਮ ਪੰਚਾਇਤ ਸੱਧੇਵਾਲ ਦੇ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਨੇ ਬਹੁਤ ਫ਼ਖ਼ਰ ਨਾਲ ਇਸ ਗੱਲ ਨੂੰ ਦੁਹਰਾਇਆ ਕਿ ਔਖੇ ਸੰਘਰਸ਼ਾਂ ਦਾ ਸਾਹਮਣਾ ਕਰਦੇ ਹੋਏ ਸੰਜੀਵ ਕੁਮਾਰ ਨੇ ਜ਼ਿੰਦਗੀ ਵਿੱਚ ਨਿਰਾਸ਼ ਨਾ ਹੋ ਕੇ ਦ੍ਰਿੜ੍ਹ ਇਰਾਦੇ ਨਾਲ ਸਰਕਾਰੀ ਅਧਿਆਪਕ ਤੱਕ ਆਪਣੀ ਮੰਜ਼ਿਲ ਪ੍ਰਾਪਤ ਕੀਤੀ ਅਤੇ ਅੱਜ ਸਟੇਟ ਐਵਾਰਡ ਪ੍ਰਾਪਤ ਕਰਕੇ ਸਾਡੇ ਸੱਧੇਵਾਲ ਪਿੰਡ ਦਾ ਨਾਂ ਰੌਸ਼ਨ ਕੀਤਾ।

ਇਹ ਵਿਸ਼ੇਸ਼ ਤੌਰ ‘ਤੇ ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਨੇ ਆਪਣੇ ਜ਼ਿੰਦਗੀ ਦਾ ਸਫ਼ਰ ਔਖੇ ਰਾਹਾਂ ਵਿੱਚੋਂ ਦ੍ਰਿੜ੍ਹ ਇਰਾਦੇ ਨਾਲ ਪਾਰ ਕੀਤਾ ਅਤੇ ਇਨ੍ਹਾਂ ਦਾ ਸੰਘਰਸ਼ਸ਼ੀਲ ਜੀਵਨ ਅੱਜ ਦੀ ਨੌਜਵਾਨ ਪੀੜ੍ਹੀ , ਵਿਦਿਆਰਥੀ ਵਰਗ ਅਤੇ ਸਮਾਜ ਦੇ ਲਈ ਮਾਰਗ ਦਰਸ਼ਨ ਕਰਦਾ ਹੈ। ਮਾਸਟਰ ਸੰਜੀਵ ਧਰਮਾਣੀ ਨੇ ਆਪਣੀ ਪ੍ਰਾਇਮਰੀ ਪੱਧਰ ਦੀ ਵਿੱਦਿਆ ਪਿੰਡ ਦੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਸੱਧੇਵਾਲ ਤੋਂ ਹੀ ਆਪਣੇ ਸਤਿਕਾਰਯੋਗ ਅਧਿਆਪਕ ਸਾਹਿਬਾਨ ਸਵ: ਧਨਵੰਤ ਰਾਣਾ ਜੀ ਅਤੇ ਸਵ: ਮਹਿੰਦਰ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ। ਇਸ ਮੌਕੇ ਸਰਪੰਚ ਗ੍ਰਾਮ ਪੰਚਾਇਤ ਸ੍ਰੀਮਤੀ ਰਣਵੀਰ ਕੌਰ ਜੀ , ਪੰਚ ਮੋਹਨ ਸਿੰਘ , ਪੰਚ ਚਰਨਜੀਤ ਕੌਰ , ਪੰਚ ਸੁਦੇਸ਼ ਕੁਮਾਰੀ , ਪੰਚ ਧਰਮਪਾਲ ਧਰਮਾਣੀ , ਬਲਾਕ ਸੰਮਤੀ ਦੇ ਮੈਂਬਰ ਸ੍ਰੀਮਤੀ ਸੁਮਨ ਬਾਲਾ ਜੀ , ਸੂਬੇਦਾਰ ਚੰਨਣ ਸਿੰਘ , ਮੈਡਮ ਰਜਨੀ ਧਰਮਾਣੀ , ਹੇਮਰਾਜ ਲਾਖਾ , ਨਰੇਸ਼ ਧਰਮਾਣੀ ਨੀਟੂ , ਜਸਵਿੰਦਰ ਧਰਮਾਣੀ , ਧਰਮਾਣੀ ਖਾਨਦਾਨ ਦੇ ਸਭ ਤੋਂ ਬਜ਼ੁਰਗ ਲੰਬੜਦਾਰ ਹਰਬੰਸ ਲਾਲ ਜੀ , ਕਮਲਾ ਦੇਵੀ , ਬਲਵਿੰਦਰ ਸਿੰਘ , ਸੁਰਿੰਦਰ ਕੌਰ , ਜਸਬੀਰ ਕੌਰ , ਨੀਲਮ ਰਾਣੀ , ਪਰਮਜੀਤ ਕੌਰ , ਸਰਬਜੀਤ ਕੌਰ , ਸੋਨੂੰ ਦੇਵੀ , ਬਲਜੀਤ ਕੌਰ , ਰਵਿੰਦਰ ਕੌਰ ,ਨਿਰਮਲਾ ਦੇਵੀ , ਨੀਲਮ ਰਾਣੀ , ਸਰੋਜ ਰਾਣੀ , ਬਲਬੀਰ ਕੌਰ , ਪਰਮਜੀਤ ਕੌਰ , ਰਜਨੀ , ਹਰਦਿਆਲ ਸਿੰਘ , ਬਲਵਿੰਦਰ ਕੌਰ , ਸਾਬਕਾ ਸਰਪੰਚ ਸਰਦਾਰ ਗੁਰਬਚਨ ਸਿੰਘ ਜੀ ਆਦਿ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੇ ਸਮਾਗਮ ਵਿੱਚ ਹਾਜ਼ਰ ਹੋਏ ਸਮੂਹ ਗ੍ਰਾਮ ਪੰਚਾਇਤ ਮੈਂਬਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣਾ , ਆਪਣੇ ਮਿੱਤਰਾਂ ਅਤੇ ਹਿਤੈਸ਼ੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ , ਆਪਣੇ ਬਚਪਨ ਦੀ ਪੜ੍ਹਾਈ ਤੇ ਪਿੰਡ ਦੇ ਯਾਰਾਂ ਦੋਸਤਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੀ ਜ਼ਿੰਦਗੀ ਦੇ ਔਖੇ ਪੈਂਡਿਆਂ ਬਾਰੇ ਵੀ ਨਵੀਂ ਪੀੜ੍ਹੀ ਨੂੰ ਦੱਸਿਆ ਤਾਂ ਜੋ ਉਹ ਛੋਟੀ – ਵੱਡੀ ਸਮੱਸਿਆ ਆਉਣ ‘ਤੇ ਛੇਤੀ ਹੀ ਨਾ ਲੜਖੜਾ ਜਾਵੇ।ਅੱਜ ਦਾ ਇਹ ਪ੍ਰੋਗਰਾਮ ਲਗਭਗ ਚਾਰ ਘੰਟੇ ਤੱਕ ਚੱਲਿਆ। ਇਸ ਪ੍ਰੋਗਰਾਮ ਦੇ ਆਯੋਜਨ ਲਈ ਮਾਸਟਰ ਸੰਜੀਵ ਧਰਮਾਣੀ ਨੇ ਵਿਸ਼ੇਸ਼ ਤੌਰ ‘ਤੇ ਸਰਪੰਚ ਗ੍ਰਾਮ ਪੰਚਾਇਤ ਸੱਧੇਵਾਲ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।

Previous articleਰਿਪੇਰੀਅਨ ਕਾਨੂੰਨ ਅਨੁਸਾਰ ਦਰਿਆਈ ਪਾਣੀਆਂ ਉੱਪਰ ਪੰਜਾਬ ਦਾ ਹੱਕ-ਇੰਜ.ਸਵਰਨ ਸਿੰਘ
Next article“ਪਰਾਲੀ ਨਾ ਜਲਾਓ”