(ਸਮਾਜ ਵੀਕਲੀ)
ਹੋਰਾਂ ਨੂੰ ਸਮਝਾਉਣ ਤੁਰੇ ਸੀ ,
ਅਪਣਿਆਂ ਨੂੰ ਸਮਝਾ ਨਾ ਹੋਇਆ.
ਦੂਜਿਆਂ ਦੇ ਘਰ ਸੰਨ੍ ਲਾਉਣਾ ਸੀ,
ਆਪਣਾ ਘਰ ਬਚਾਅ ਨਾ ਹੋਇਆ .
ਕਹਿੰਦੇ ਸੀ ਪਿੰਡ ਪਿੰਡ ਜਾਵਾਂਗੇ ,
ਹਰ ਇੱਕ ਦੇ ਘਰ ਤੱਕ ਪਹੁੰਚਾਂਗੇ ,
ਅਪਣੇ ਘਰਾਂ ‘ਚ ਕੈਦ ਹੋ ਗਏ ,
ਗੇਟ ਤੋਂ ਬਾਹਰੇ ਆ ਨਾ ਹੋਇਆ .
ਮੂਲ ਚੰਦ ਸ਼ਰਮਾ ਪ੍ਰਧਾਨ
ਸਾਹਿਤ ਸਭਾ ਧੂਰੀ (ਸੰਗਰੂਰ)
ਸੰਪਰਕ- 9478408898