(ਸਮਾਜ ਵੀਕਲੀ)
ਜਹਿੜੀਆ ਕਿਤਾਬਾਂ ਦੇ ਅੱਜ ਪੰਨੇਂ ਮੋੜੇ
ਸੱਤਰਵੇ ਵਰੇ ਵਿੱਚ ਜਾਂ ਕੇ ਖੋਹਲਾਂ ਗੇ,
ਸਾਹਾਂ ਦੀ ਸਾਂਝ ਸਾਡੀ ਜੇ ਲੰਮੇਰੀ ਹੋਈ
ਜਵਾਨੀ ਵਾਲ਼ੇ ਦਿਨ ਟੋਹਲਾ ਗੇ,
ਜਿੰਨੀ ਮੁਹੱਬਤ ਅੱਜ ਮੇਰੇ ਦਿਲ ਵਿੱਚ,
ਰਹਿੰਦੇ ਸਾਹਾਂ ਤੱਕ ਏਨੀਂ ਹੀ ਭਰਪੂਰ ਹੋਉ,
ਪਿਆਰ ਕਦੇ ਤੇਰੇ ਲਈ ਘੱਟਣਾ ਨਹੀਂ,
ਭਾਵੇਂ ਮੈਂ ਬੁੱਢਾ ਹੋ ਜ਼ਰੂਰ ਜਾਉ,
ਤੂੰ ਇੱਕ ਧੀ, ਤੋਂ ਬਾਅਦ ਮਾਂ, ਮਾਂ ਤੋਂ ਬਾਅਦ ਸੱਸ,
ਸੱਸ ਤੋਂ ਬਾਅਦ ਦਾਦੀ ਬਣੀ,
ਪੋਤੇ ਪੋਤੀਆਂ ਨਾਲ ਫਿਰ ਹੱਸਦੀ ਜ਼ਰੂਰ ਹੋਉ,
ਕਿੰਨਾਂ ਕੁਝ ਹੀ ਬਦਲਿਆਂ ਜਾਵੇਗਾ,
ਜੇ ਤੂੰ ਬਦਲੀ ਇਹ ਸਭ ਕੁਝ ਸਾਡੇ ਲਈ ਫਤੂਰ ਹੋਉ,
ਕਹਿੰਦੇ ਮੁਹੱਬਤ ਕਦੇ ਨੀਂ ਬੁੱਢੀ,ਕਰਨ ਵਾਲੇ ਹੁੰਂਦੇ ਨੇਂ,
ਦਿਲ ਚ, ਖਾਮੋਸ਼ੀਆਂ ਦੇ ਬੱਦਲ ਛਾ ਜਾਂਦੇ,ਚਹਿਰੇ ਫਿਰ ਧੁੰਦੇ ਨੇਂ,
ਹਰਜਿੰਦਰ ਧਾਲੀਵਾਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly