ਸੱਜਣ
ਸੱਜਣ ਕਰੀਬ ਆ ਕੇ ਮੁੜ ਕੇ ਨਾ ਦੂਰ ਹੋਵੇ
ਸੁਪਨਾ ਹੁਸੀਨ ਕੋਈ ਟੁੱਟ ਕੇ ਨਾ ਚੂਰ ਹੋਵੇ
ਰਿਸ਼ਤੇ ਨਿਭਾਉਣ ਖਾਤਰ ਨਿੱਘਾ ਸੁਭਾ ਤੂੰ ਰੱਖੀਂ
ਮਿਲ ਕੇ ਨਾ ਮੇਲ ਹੁੰਦਾ ਜਿੱਥੇ ਗ਼ਰੂਰ ਹੋਵੇ
ਹਰ ਆਦਮੀ ਜੋ ਲੋਚੇ ਬਣਨਾ ਵਿਸ਼ੇਸ਼ ਹਸਤੀ
ਕੁਝ ਵੀ ਬਣੇ ਬਸ਼ਿਕ ਉਹ ਬੰਦਾ ਜਰੂਰ ਹੋਵੇ
ਆਪਣੀ ਮਿਟਾ ਕੇ ਹਸਤੀ ਸੋਹਣੇ ਦਾ ਦੀਦ ਹੁੰਦੈ
ਉਥੇ ਗ਼ਰੂਰ ਕਾਹਦਾ ਜਿੱਥੇ ਹਜ਼ੂਰ ਹੋਵੇ
ਗੂੰਗੇ ਨੇ ਕੀ ਹੈ ਦੱਸਣਾ ਗੁੜ ਦਾ ਸੁਆਦ ਕੈਸਾ
ਉਹ ਤਾਂ ਨਜ਼ਾਰੇ ਲੈਂਦਾ ਜਦ ਵੀ ਸਰੂਰ ਹੋਵੇ
ਤੱਕੇਂ ਜੇ ਇੱਕ ਵਾਰੀ ਵੀ ਸੱਜਣਾ ਤੂੰ ਮੈਨੂੰ
ਸਰਸ਼ਾਰ ਰੂਹ ਭਿੱਜੇ , ਯਾਦਾਂ ਦੀ ਭੂਰ ਹੋਵੇ
ਚੜ੍ਹਦੀ ਕਲਾ ਚ ਵੇਖਾਂ , ਲੱਗੇ ਨਾ ਵਾਅ ਤੱਤੀ
ਜੀਵਨ ਚ ‘ਜੀਤ’ ਤੇਰੇ ਖੁਸ਼ੀਆਂ ਦਾ ਪੂਰ ਹੋਵੇ
(ਅਮਰਜੀਤ ਜੀਤ)