ਸੱਚ ਦੀ ਜਿੱਤ ਹੁੰਦੀ ਹੈ: ਅੰਕਿਤਾ ਲੋਖੰਡੇ

ਮੁੰਬਈ (ਸਮਾਜ ਵੀਕਲੀ) : ਸੁਸ਼ਾਂਤ ਸਿੰਘ ਰਾਜੂਪਤ ਦੇ ਪਿਤਾ ਵੱਲੋਂ ਰੀਆ ਚੱਕਰਵਰਤੀ ਖ਼ਿਲਾਫ਼ ਉਨ੍ਹਾਂ ਦੇ ਪੁੱਤਰ ਨੂੁੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਤੋਂ ਇੱਕ ਦਿਨ ਮਗਰੋਂ ਅੰਕਿਤਾ ਲੋਖੰਡੇ ਨੇ ਸੋਸ਼ਲ ਮੀਡੀਆ ’ਤੇ ਦੋ ਸ਼ਬਦਾਂ- ‘ਟਰੁੱਥ ਵਿਨਜ਼’ (‘ਸੱਚ ਦੀ ਜਿੱਤ ਹੁੰਦੀ ਹੈ’) ਦੀ ਗੁੱਝੀ ਪੋਸਟ ਪਾਈ ਹੈ।

ਸਾਲ 2016 ਤੱਕ ਸੀਰੀਅਲ ‘ਪਵਿੱਤਰ ਰਿਸ਼ਤਾ’ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਕੰਮ ਕਰਨ ਵਾਲੀ ਕਲਾਕਾਰ ਅੰਕਿਤਾ ਨੇ ਟਵਿੱਟਰ ’ਤੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਦੇ ਕੇਂਦਰ ’ਚ ਲਿਖਿਆ ਹੋਇਆ ਸੀ- ‘ਟਰੁੱਥ ਵਿਨਜ਼’। ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਚੱਕਰਵਰਤੀ ਨੇ ਟਵਿੱਟਰ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।

Previous articleRelease funds to NrDMC for resident doctors’ salaries, HC tells AAP
Next articleIndia was in dire need of National Education Policy: Shah