ਸੱਚ ਤੋਂ ਪਰਦਾ…..

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਸੱਚ ਤੋਂ ਪਰਦਾ ਉਠਾ ਕੇ ਦੇਖ,
ਝੂਠ ਨੂੰ ਅੰਦਰ ਦਫਨਾ ਕੇ ਦੇਖ।
ਮੰਜਿਲ ਵੀ ਇੱਕ ਦਿਨ ਜ਼ਰੂਰ ਮਿਲੇਗੀ,
ਤੂੰ ਕਦਮ ਤਾਂ ਅੱਗੇ ਵਧਾ ਕੇ ਦੇਖ।
ਦੂਜਿਆਂ ਨੂੰ ਮਨਾਉਣਾ ਸੌਖਾ ਬੜਾ,
ਕਦੇ ਖੁਦ ਨੂੰ ਵੀ ਮਨਾ ਕੇ ਦੇਖ।
ਰੱਬ ਨੂੰ ਲੱਭਦਾ ਬਾਹਰ ਫਿਰਦਾਂ,
ਕਦੇ ਅੰਦਰੋਂ ਤਾਂ ਲਿਵ ਲਗਾ ਕੇ ਦੇਖ।
ਜਿਸਮ ਦੀਆਂ ਕਰੇ ਫਰਮਾਇਸ਼ਾਂ ਪੂਰੀਆਂ,
ਕਦੇ ਰੂਹ ਨੂੰ ਵੀ ਰਜ਼ਾ ਕੇ ਦੇਖ।
ਜਿਹਨੇ ਘੜਿਆ ਬੁੱਤ ਤੇਰਾ ਸੋਹਣਾ,
ਉਹਨੂੰ ਵੀ ਦਿਲ ‘ਚ ਵਸਾ ਕੇ ਦੇਖ।
ਦੁਨੀਆਂ ਨੂੰ ਕਰਦਾ ਰਹਿੰਨਾਂ ਖੁਸ਼,
ਕਦੇ ਖੁਦ ਨੂੰ ਵੀ ਹਸਾ ਕੇ ਦੇਖ।
ਸ਼ਾਇਦ ਰੋਸ਼ਨ ਹੋ ਜਾਵੇ ਅੰਦਰ-ਬਾਹਰ,
‘ਮਨਜੀਤ’ ਦੀਵਾ ਭਗਤੀ ਦਾ ਜਗਾ ਕੇ ਦੇਖ।

ਮਨਜੀਤ ਕੌਰ
ਸੇ਼ਰਪੁਰ, ਲੁਧਿਆਣਾ।
ਸੰ:9464633059

Previous articleਮਾਂ
Next article’ਅਲਵਿਦਾ ਤੋਂ ਪਹਿਲਾਂ’