ਸੰਸਦ ਵੱਲ ਵੱਧ ਰਹੇ 1000 ਤੋਂ ਜ਼ਿਆਦਾ ਵਿਦਿਆਰਥੀ, ਕਈ ਥਾਂ ਪੁਲਿਸ ਨਾਲ ਧੱਕਾ ਮੁੱਕੀ

ਨਵੀਂ ਦਿੱਲੀ : ਦੇਸ਼ ਦੇ ਨਾਮੀ ਸੰਸਥਾਨਾਂ ‘ਚ ਸ਼ੁਮਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਫੀਸ ਵਾਧੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਵਿਚਕਾਰ ਫੀਸ ਵਾਧੇ ਦਾ ਵਿਰੋਧ ਕਰਨ ਦੀ ਸਖ਼ਤੀ ‘ਚ JNU ਦੇ ਸੈਂਕੜੇ ਵਿਦਿਆਰਥੀ ਸੋਮਵਾਰ ਨੂੰ ਸੰਸਦ ਭਵਨ ਤਕ ਵਿਰੋਧ ਮਾਰਚ ਕਰਨਗੇ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਆਪਣਾ ਮਾਰਚ ਸਫ਼ਲ ਬਣਾਉਣ ਲਈ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਵੀ ਇਸ ਵਿਰੋਧ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਵਿਚਕਾਰ ਜੇਐੱਨਯੂ ਨਾਰਥ ਗੇਟ ਦਾ ਬੈਰੀਕੇਡ ਤੋੜ ਕੇ ਡਫਲੀ ਵਜਾਂਦੇ ਤੇ ਨਾਅਰੇਬਾਜ਼ੀ ਕਰਦੇ ਵਿਦਿਆਰਥੀਆਂ ਦਾ ਮਾਰਚ ਅੱਗੇ ਵੱਧ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ, ਜੇਐੱਨਯੂ ਦੇ ਗੇਟ ‘ਤੇ ਬਣੇ ਬੈਰੀਕੇਡ ਨੂੰ ਤੋੜ ਕੇ 1000 ਤੋਂ ਜ਼ਿਆਦਾ ਵਿਦਿਆਰਥੀ ਸੰਸਥਾਨ ਤੋਂ ਬਾਹਰ ਆ ਚੁੱਕੇ ਹਨ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਮੋਰਚਾ ਸੰਭਾਲ ਲਿਆ ਹੈ।ਜੇਐੱਨਯੂ ਦੇ ਗੇਟ ਦੇ ਬਾਹਰ ਬੈਰੀਕੇਡ ਲਾ ਕੇ ਪੁਲਿਸ ਨੇ ਮੇਨ ਗੇਟ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਦੀ ਤਿਆਰੀ ਹੈ ਕਿ ਜੇ ਅੱਗੇ ਵੱਧਣਗੇ ਤਾਂ ਦੂਰੋਂ ਗੇਟ ਪ੍ਰੋਟੈਸਟ ਮਾਰਚ ਰੋਕ ਦਿੱਤਾ ਜਾਵੇ। ਹਾਲਾਂਕਿ ਅਜੇ ਮਾਰਚ ਸ਼ੁਰੂ ਨਹੀਂ ਹੋਇਆ ਹੈ।ਪ੍ਰਦਰਸ਼ਨ ਦੀ ਕੜੀ ‘ਚ ਵੱਡੀ ਗਿਣਤੀ ‘ਚ ਜੇਐੱਨਯੂ ਦੇ ਵਿਦਿਆਰਥੀ ਗੇਟ ਵੱਲ ਵੱਧ ਰਹੇ ਹਨ। ਇਸ ਦੌਰਾਨ ਦਿੱਲੀ ਪੁਲਿਸ ਨੇ ਪੂਰੇ ਗੇਟ ਨੂੰ ਘੇਰਿਆ ਹੋਇਆ ਹੈ। ਭਾਰੀ ਗਿਣਤੀ ‘ਚ ਸੰਸਥਾਨ ਦੇ ਬਾਹਰ ਪੁਲਿਸ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪ੍ਰਦਸ਼ਨਕਾਰੀ ਵਿਦਿਆਰਥੀਆਂ ਨੇ ਆਪਣਾ ਮਾਰਚ ਸਫ਼ਲ ਬਣਾਉਣ ਲਈ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀ ਨੂੰ ਵੀ ਇਸ ਵਿਰੋਧ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

Previous articleLS: Opposition raises Farooq’s detention, Kashmir
Next articleਰਾਜਸਥਾਨ ਦੇ ਡੁੰਗਰਗੜ੍ਹ ‘ਚ ਜ਼ਬਰਦਸਤ ਸੜਕ ਹਾਦਸਾ, ਬੱਸ ਤੇ ਟਰੱਕ ਦੀ ਟੱਕਰ ‘ਚ 10 ਲੋਕਾਂ ਦੀ ਮੌਤ ਤੇ 25 ਜ਼ਖ਼ਮੀ