ਸੰਸਦ ਮੈਂਬਰ ਕਰੋਨਾ ਤੋਂ ਚੌਕਸ ਰਹਿਣ: ਨਾਇਡੂ

ਨਵੀਂ ਦਿੱਲੀ (ਸਮਾਜ ਵੀਕਲੀ):  ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕੱਈਆ ਨਾਇਡੂ ਨੇ ਕੁਝ ਰਾਜਾਂ ਵਿੱਚ ਕੋਵਿਡ-19 ਦੇ ਵਧਦੇ ਕੇਸਾਂ ਦਰਮਿਆਨ ਸੰਸਦ ਮੈਂਬਰਾਂ ਨੂੰ ਵਧੇਰੇ ਚੌਕਸ ਰਹਿਣ ਤੇ ਕਰੋਨਾਵਾਇਰਸ ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਸਾਰੇ ਸੰਸਦ ਮੈਂਬਰ, ਜੋ ਇਥੇ ਮੌਜੂਦ ਹਨ ਤੇ ਜਿਹੜੇ ਸਬੰਧਤ ਖੇਤਰਾਂ ਵਿੱਚ ਹਨ, ਥੋੜ੍ਹੇ ਵਧ ਚੌਕਸ ਰਹਿਣ।

ਮੈਨੂੰ ਪਤਾ ਹੈ ਕਿ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਤੇ ਘਰਾਂ ’ਚ ਬੈਠੇ ਨਹੀਂ ਰਹਿ ਸਕਦੇ। ਪਰ ਲੋਕਾਂ ਨੂੰ ਮਿਲਦਿਆਂ ਤੇ ਆਪਣੇ ਹਲਕਿਆਂ ਜਾਂ ਖੇਤਰਾਂ ’ਚ ਜਾਣ ਮੌਕੇ ਸਿਹਤ ਮੰਤਰਾਲੇ ਵੱਲੋਂ ਜਾਰੀ ਸਲਾਹ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਓ।’ ਜਿ਼ਕਰਯੋਗ ਹੈ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਕਰੋਨਾ ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

Previous articleਜੀਵਨ ਰੱਖਿਅਕ ਦਵਾਈਆਂ ਨੂੰ ਪਹਿਲਾਂ ਹੀ ਦਰਾਮਦ ਡਿਊਟੀ ’ਚ ਛੋਟ: ਸੀਤਾਰਾਮਨ
Next articleSamsung announces sale of mid-range Galaxy A52, A72 in India