ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਨ ਮਨਾਉਂਣ ਦੇ ਸੱਦੇ ’ਤੇ ਇਪਟਾ ਦੇ ਕਾਰਕੁਨ ਕਰਨਗੇ ਸ਼ਮੂਲੀਅਤ — ਸੰਜੀਵਨ ਸਿੰਘ

ਕੈਪਸ਼ਨ -- ਇਪਟਾ ਦੇ ਆਹੁਦੇਦਾਰ ਸੰਜੀਵਨ ਸਿੰਘ ਅਤੇ ਇੰਦਰਜੀਤ ਰੂਪੋਵਾਲੀ ਜਾਣਕਾਰੀ ਦਿੰਦੇ ਹੋਏ

ਕਪੂਰਥਲਾ, ਸਮਾਜ ਵੀਕਲੀ (ਕੌੜਾ)-  ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕ-ਮਾਰੂ ਕਾਲੇ ਕਾਨੂੰਨਾ ਨੂੰ ਰੱਦ ਕਰਨ ਅਤੇ ਕੇਂਦਰ ਦੀ ਭਾਜਪਾ ਸਾਰਕਾਰ ਵੱਲੋਂ ਵਿਚ ਸ਼ਰੁੂ ਕੀਤੀਆਂ ਧੱਕੇਸ਼ਾਹੀਆਂ, ਵਧੀਕੀਆਂ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਵਿਰੁੱਧ ਪਿਛਲੇ ਸਾਲ 26 ਨਵੰਬਰ ਤੋਂ ਆਰੰਭੇ ਸੰਘਰਸ਼ ਨੂੰ 26 ਮਈ ਨੂੰ ਛੇ ਮਹੀਨੇ ਹੋ ਜਾਣ ’ਤੇ ਸਾਰੇ ਕਿਸਾਨ ਅੰਦੋਲਨ ਹਿਤੈਸ਼ੀਆਂ ਨੂੰ ਆਪੋ-ਆਪਣੇ ਘਰਾਂ ਅਤੇ ਵਾਹਨਾਂ ਉਪਰ ਕਾਲੇ ਝੰਡੇ ਲਾਉਣ ਦੀ ਕੀਤੀ ਅਪੀਲ ਦੀ ਹਮਾਇਤ ਕਰਦਿਆਂ ਇਪਟਾ ਦੇ ਕਾਰਕੁਨ, ਰੰਗਕਰਮੀ ਤੇ ਕਲਾਕਾਰ 26 ਮਈ ਨੂੰ ਕਾਲੇ ਝੰਡੇ ਲਾ ਕੇ ਸ਼ਮੂਲੀਅਤ ਕਰਨਗੇ।

ਇਹ ਜਾਣਕਾਰੀ ਦਿੰਦੇ ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆਂ ਕਿ ਇਪਟਾ ਦੇ ਕਾਰਕੁਨ ਪਿਛਲੇ ਛੇ ਮਹੀਨਿਆਂ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ’ਤੇ ਅਮਲ ਕਰਦੇ ਹੋਏ ਪੂਰੀ ਤਨਦੇਹੀ ਨਾਲ ਵੱਧ ਚੜ ਕੇ ਸ਼ਮੂਲੀਅਤ ਕਰ ਰਹੇ ਹਨ ਅਤੇ ਅੱਗੋਂ ਵੀ ਕਰਦੇ ਰਹਿਣਗੇ।ਉਨਾਂ ਅੱਗੇ ਕਿਹਾ ਕਿ ਨਸਲਾਂ ਤੇ ਫਸਲਾਂ ਤਬਾਹ ਕਰਨ ਦੇ ਹਾਕਿਮ ਦੇ ਕੋਝੇ ਮਨਸੂਬਿਆਂ ਨੂੰ ਦੇਸ ਵਾਸੀ ਚੰਗੀ ਤਰਾਂ ਸਮਝ ਗਏ ਹਨ। ।

ਜ਼ਿਕਰਯੋਗ ਹੈ ਕਿ ਇਪਟਾ, ਪੰਜਾਬ ਦੇ ਆਗੂਆਂ ਬਠਿੰਡਾ ਤੋਂ ਜੇ.ਸੀ.ਪਰਿੰਦਾ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰ ਪਾਲ ਨੀਨਾ, ਰੋਪੜ ਤੋਂ ਸੁਿਰੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅਮਿੰ੍ਰਤਸਰ ਤੋਂ ਬਲਬੀਰ ਮੂਧਲ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾਂ ਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਮੋਗੇ ਤੋਂ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਅਸ਼ਕਿ ਪੁਰੀ ਤੇ ਪ੍ਰੋਫੈਸਰ ਹਰਪ੍ਰੀਤ ਸਿੰਘ, ਫਜ਼ਿਲਕਾ ਤੋਂ ਸੁਖਦੀਪ ਸਿੰਘ ਭੁੱਲਰ ਆਦਿ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ 26 ਮਈ ਨੂੰ ਰੋਸ ਵਜੋਂ ਕਾਲਾ ਦਿਵਸ ਮਨਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਗੇ, ਤਾਂ ਜੋ ਕੇਂਦਰ ਵਿਚਲੇ ਹਾਕਮਾਂ ਦੇ ਕਿਸਾਨ ਤੇ ਇਨਸਾਨ ਵਿਰੋਧੀ ਰੱਵਈਏ ਵਿਰੁੱਧ ਮਿਲਜੁਲ ਕੇ ਸੰਘਰਸ਼ ਕਰਨ ਲਈ ਪਬਲਿਕ ਨੂੰ ਇਕ ਮੰਚ ਉਤੇ ਇਕੱਠਾ ਕੀਤਾ ਜਾ ਸਕੇ।ਓਹਨਾ ਕਿਹਾ ਕਿ ਕਿਸਾਨਾ ਵੱਲੋਂ ਆਰੰਭੇ ਸੰਘਰਸ਼ ਦੇ ਅਗਲੇ ਐਕਸ਼ਨ ਵਿਚ ਇਪਟਾ ਦੇ ਕਾਰਕੁਨ, ਰੰਗਕਰਮੀ ਤੇ ਕਲਾਕਾਰ 26 ਮਈ ਨੂੰ ਆਪੋ-ਆਪਣੇ ਘਰਾਂ ਅਤੇ ਵਾਹਨਾਂ ਉਪਰ ਕਾਲੇ ਝੰਡੇ ਲਾ ਕੇ ਹਾਕਮਾਂ ਦੀਆਂ ਲੋਕ-ਮਾਰੂ ਨੀਤੀਆ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਨਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਕਿਸਾਨ ਮੋਰਚੇ ਨੇ ਵਜਾਇਆ ਸਘੰਰਸ਼ ਤਿੱਖਾ ਕਰਨ ਦਾ ਬਦਲ
Next articleਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਵਾਲੇ ਕਲਾਕਾਰ ਭਾਈਚਾਰੇ ਦੇ ਲੋਕ ਕਠਿਨਾਈਆਂ ਦਾ ਕਰ ਰਹੇ ਨੇ ਸਾਹਮਣਾ