ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਇਸ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂਆ ਸੰਦੀਪ ਅਰੋੜਾ ਦਿਲਬਾਗ ਸਿੰਘ ਚੰਦੀ ਕਿਰਤੀ ਕਿਸਾਨ ਯੂਨੀਅਨ ਦੇ ਆਗੂਆ ਰਜਿੰਦਰ ਸਿੰਘ ਮੰਡ ਸੁਖਵਿੰਦਰ ਸਿੰਘ ਲੱਖੀ ਕੁੱਲ ਹਿੰਦ ਕਿਸਾਨ ਸਭਾ ਦੇ ਸੁਰਿੰਦਰ ਖੀਵਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਚਾਹ ਮਹੀਨੇ ਬੀਤ ਚੁੱਕੇ ਹਨ।ਕਿ ਉਹ ਤਿੰਨ ਖੇਤੀ ਕਾਨੂੰਨ ਬਿਜਲੀ ਬਿੱਲ 2020 ਪਰਾਲੀ ਬਿੱਲ ਜ਼ਰੂਰੀ ਵਸਤਾਂ ਸੰਬੰਧੀ ਲਿਆਂਦੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।ਪਰ ਮੋਦੀ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਨਿੱਤ ਨਵੇਂ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ।
ਕਣਕ ਖ਼ਰੀਦਣ ਤੇ ਨਵੀਆਂ ਨਵੀਆਂ ਸ਼ਰਤਾਂ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ ਕਿ ਟੋਟਾ 4% ਤੋਂ ਘਟਾ ਕੇ 2% ਕਰਨਾ ਨਮੀਂ 14% ਦੀ ਜਗਾ 12% ਕਰਨਾ ਜ਼ਮੀਨੀ ਰਿਕਾਰਡ ਮੰਗਣਾ ਆਦਿ ਜਿਹੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ।। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਆਪਣਾ ਹਿਟਲਰੀ ਅੜੀਅਲ ਰਵੱਈਆ ਤਿਆਗ ਕੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣਨੀ ਚਾਹੀਦੀ ਹੈ। ਤੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ । ਅਸੀਂ ਅੱਜ ਫ਼ੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਕਣਕ ਦੀ ਖਰੀਦ ਸਬੰਧੀ ਲਾਈਆਂ ਬੇਲੋੜੀਆਂ ਸ਼ਰਤਾਂ ਨੂੰ ਰੱਦ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੰਦੇ ਹਾਂ ਕਿ ਆਪਣੇ ਦਫ਼ਤਰੀ ਅਧਿਕਾਰੀਆਂ ਨੂੰ ਇਹੋ ਜਿਹੇ ਫ਼ਰਮਾਨ ਜਾਰੀ ਕਰਨ ਰੋਕਿਆ ਜਾਵੇ। ਨਹੀਂ ਤਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਵਲੋਂ ਉਹਨਾਂ ਦਾ ਘਿਰਾਓ ਕਰਾਂਗੇ।
ਇਸ ਮੌਕੇ ਇਸਤਰੀ ਸਭਾ ਪੰਜਾਬ ਦੀ ਆਗੂ ਲਵਲੀ ਅਰੋੜਾ ਜਸਵਿੰਦਰ ਕੌਰ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਨੀਤਾ ਸੰਧੂ ਸੁਰਜੀਤ ਕੌਰ ਡੀਜ਼ਲ ਵਾਈ ਐਪ ਆਈ ਦੇ ਸੋਢੀ ਹੰਸ ਸਰਬ ਭਾਰਤ ਨੌਜਵਾਨ ਸਭਾ ਦੇ ਮਨਦੀਪ ਸਿੱਧੂ ਪਵਨਦੀਪ ਸਿੱਧੂ ਦੁਕਾਨਦਾਰ ਰਾਜ ਕੁਮਾਰ ਮਿਗਲਾਨੀ ਵਿੱਕੀ ਠੰਡੂ ਅਸ਼ੋਕ ਕੁਮਾਰ ਗੁਰਦੇਵ ਕੁਮਾਰ ਰਿਕੀ ਕਾਲੜਾ ਅਮਿਤ ਅਰੋੜਾ ਆਂਗਣਵਾੜੀ ਵਰਕਰ ਯੂਨੀਅਨ ਦੀ ਬਲਾਕ ਪ੍ਰਧਾਨ ਬੀਬੀ ਪਰਮਜੀਤ ਕੌਰ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸਤਨਾਮ ਸਿੰਘ ਬਿਲੇ ਬੱਬੂ ਆਦਰਾਮਾਨ ਅਵਤਾਰ ਸਿੰਘ ਆਦਰਾਮਾਨ ਕਿਰਤੀ ਕਿਸਾਨ ਯੂਨੀਅਨ ਦੇ ਗੁਰਮੇਲ ਸਿੰਘ ਆਦਿ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਨੋਜਵਾਨ ਭਾਰਤ ਸਭਾ ਦੇ ਆਗੂ ਕਸ਼ਮੀਰ ਮੰਡਿਆਲਾ ਤੇ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਮਨਦੀਪ ਸਿੱਧੂ ਨੇ ਬਾਖੂਬੀ ਨਿਭਾਈ। ਜਾਰੀ ਕਰਤਾ ਸੰਦੀਪ ਅਰੋੜਾ ਰਜਿੰਦਰ ਸਿੰਘ ਮੰਡ