ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਅੱਜ ੲਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ10 ਤੋਂ 12 ਵਜੇ ਤੱਕ ਦਿਨ ਬਾ ਦਿਨ ਅੱਗ ਵਾਂਗ ਵੱਧ ਰਹੀ ਮਹਿੰਗਾਈ
ਡੀਜ਼ਲ ,ਪੈਟਰੋਲ ,ਰਸੋਈ ਗੈਸ ਅਤੇ ਹਰ ਰੋਜ ਘਰਾਂ ਵਿੱਚ ਵਰਤਣ ਵਾਲੀਆ ਜਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਕੀਤੇ ਬੇਤਹਾਸ਼ਾ ਵਾਧੇ ਖਿਲਾਫ ਨਕੋਦਰ ਜਗਰਾਓਂ ਰੋਡ ‘ਤੇ ਟਰੈਕਟਰ, ਗੱਡੀਆਂ, ਮੋਟਰਸਾਈਕਲ ਤੇ ਖਾਲੀ ਗੈਸ ਸਿਲੰਡਰ ਲੈ ਕੇ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਇਕੱਠੇ ਹੋਏ ਕਿਸਾਨਾਂ ਮਜਦੂਰਾਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਸੰਦੀਪ ਅਰੋੜਾ, ਨੌਜਵਾਨ ਆਗੂ ਮਨਦੀਪ ਸਿੱਧੂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਮੰਡ, ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ।
ਉਸ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਪਹਿਲਾਂ ਗੈਰ ਢੰਗ ਨਾਲ ਕੀਤੀ ਨੋਟਬੰਦੀ, ਫਿਰ ਧਾਰਾ 370,ਨਾਗਰਿਕਤਾ ਸੋਧ ਕਾਨੂੰਨ ਅਤੇ ਤਿੰਨ ਖੇਤੀ ਕਾਨੂੰਨ ਤੇ ਹੁਣ ਹਰ ਰੋਜ ਪੈਟਰੋਲ ਡੀਜ਼ਲ ਰਸੋਈ ਗੈਸ ਅਤੇ ਹਰ ਰੋਜ ਘਰਾਂ ਵਿੱਚ ਵਰਤਣ ਵਾਲੀਆ ਜਰੂਰੀ ਵਸਤਾਂ ਦੇ ਭਾਅ ਅਸਮਾਨੀ ਚਾੜਨੇ ਮੋਦੀ ਸਰਕਾਰ ਦੇ ਤਾਨਾਸ਼ਾਹ ਰਾਜ ਨੂੰ ਦਰਸਾਉਣਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਕਰਕੇ ਪਹਿਲਾਂ ਹੀ ਕਿਸਾਨ ਮਜ਼ਦੂਰ, ਨੌਜਵਾਨ, ਵਪਾਰੀ ਛੋਟਾ ਦੁਕਾਨਦਾਰ ਅਤੇ ਹਰ ਵਰਗ ਦੁਖੀ ਹੈ। ਕਿਸਾਨ ਮਜਦੂਰ ਪਹਿਲਾਂ ਹੀ ਆਪਣੇ ਕੰਮ ਕਾਰ ਛੱਡ ਕੇ ਆਪਣੇ ਬੱਚਿਆਂ ਦੇ ਭਵਿੱਖ ਅਤੇ ਆਪਣੀਆ ਜਮੀਨਾਂ ਬਚਾਉਣ ਲਈ ਲਗਭਗ 8 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾ ਤੇ ਬੈਠਾ ਹੈ।
ਉਤੋ ਹਰ ਰੋਜ ਰੱਤ ਚੂਸਦੀ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ।ਜਿਸ ਨੂੰ ਪੰਜਾਬ ਦੇ ਲੋਕ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਨਗੇ। ਉਹ ਜਲਦੀ ਹੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਗੇ। ਇਸ ਮੌਕੇ ਸਤਨਾਮ ਸਿੰਘ ਬਿੱਲੇ, ਹਰਜਿੰਦਰ ਸਿੰਘ,ਗੁਰਪ੍ਰੀਤ ਸਿੰਘ ਅਮਰ ਸਿੰਘ ਦਰਸ਼ਨ ਸਿੰਘ ,ਸਨੀ ਗਿੱਲ, ਅਜੇ ਮੁਹੇਮਾ, ਬਲਵੀਰ ਸਿੰਘ ਆਦਿ ਹਾਜ਼ਰ ਸਨ। ਜਾਰੀ ਕਰਤਾ ਕਾਮਰੇਡ ਸੰਦੀਪ ਅਰੋੜਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly