(ਸਮਾਜ ਵੀਕਲੀ)
ਰਹਿ ਗਿਆ ਸ਼ਾਇਦ ਅਜੇ ਵੀ ਕੋਈ ਲੈਣ-ਦੇਣ,
ਸਾਹ ਬਾਕੀ ਹਨ ਪਰ ਹਵਾ ਨਹੀਂ।
ਫੇਸਬੁੱਕ ਤੇ ਵਟਸਐਪ ਭਰੇ ਪਏ ਨੇ ਨਸੀਹਤਾਂ-ਨੁਸਖਿਆਂ ਨਾਲ,
ਸਿਰਫ਼ ਦੁਆ ਬਾਕੀ ਹੈ,ਦਵਾ ਹੈ ਨਹੀਂ।
ਅੱਖਾਂ ਵਿੱਚੋਂ ਵੀ ਸੁੱਕ ਗਿਆ ਹੁਣ ਨੀਰ,
ਮੰਜ਼ਰ ਸੱਚ ਮੁੱਚ ਬੇਹਤਰ ਨਹੀਂ।
ਖ਼ੂਨ, ਪਾਣੀ ਤਾਂ ਵਿਕ ਰਹੇ ਸੀ ਪਹਿਲਾਂ ਹੀ,
ਅੱਜ ਪੈਸੇ ਨਾਲ ਵੀ ਹਵਾ ਨਹੀਂ ।
ਤੂੰ ਮੰਨ ਭਾਵੇਂ ਨਾ ਮੰਨ,ਐ ਖੁਦਗਰਜ਼ ਬੰਦੇ,
ਕਹਿਰ ਕੁਦਰਤ ਦਾ ਬੇਵਜ੍ਹਾ ਨਹੀਂ।
ਜੰਗਲ ਕੱਟੇ, ਨਦੀਆਂ-ਨਾਲੇ ਕੱਟੇ, ਉੱਚੇ ਫਲੈਟਾਂ ਵਿੱਚ ਟੰਗੇ ਓ ਮੂਰਖ਼ ਪ੍ਰਾਣੀ,
ਆਪਾਂ ਸਾਰੇ ਹੀ ਸ਼ਾਮਲ ਹਾਂ ਇਸ ਗੁਨਾਹ ਵਿੱਚ,
ਕਸੂਰ ਕਿਸੇ ਇੱਕ ਦਾ ਨਹੀਂ।
ਵਕ਼ਤ ਹੈ ਅਜੇ ਵੀ ਸੰਭਲ ਜਾਓ,
ਸਾਂਭ ਜੰਗਲ਼, ਨਦੀਆਂ ਨਾਲੇ ਤੇ ਅਪਣੀ ਵਿਰਾਸਤ,
ਡੁੱਲੇ ਬੇਰਾਂ ਦਾ ਅਜੇ ਕੁਝ ਵਿਗੜਿਆ ਨਹੀਂ ।
ਸੂਰੀਆ ਕਾਂਤ ਵਰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly