ਭਾਰਤ ਦੇ ਜੈਵਲਿਨ ਥ੍ਰੋਅਰ ਸੰਦੀਪ ਚੌਧਰੀ ਨੇ ਇੱਥੇ ਜਾਰੀ ਏਸ਼ਿਆਈ ਪੈਰਾ ਖੇਡਾਂ ਵਿਚ ਦੇਸ਼ ਨੂੰ ਪਹਿਲਾ ਸੋਨ ਤਗ਼ਮਾ ਦਿਵਾਇਆ ਹੈ। ਚੌਧਰੀ ਨੇ ਪੁਰਸ਼ਾਂ ਦੇ ਐੱਫ 42.44/61.64 ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸੰਦੀਪ ਨੇ 60.01 ਮੀਟਰ ਦਾ ਥ੍ਰੋਅ ਲਾ ਕੇ ਪਹਿਲਾ ਸਥਾਨ ਹਾਸਲ ਕੀਤਾ। ਸ੍ਰੀਲੰਕਾ ਦੇ ਚਮਿੰਡਾ ਸੰਪਤ ਹੇਤੀ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਤੇ ਉਨ੍ਹਾਂ ਦੀ ਸਰਵੋਤਮ ਥ੍ਰੋਅ 59.32 ਮੀਟਰ ਰਹੀ। ਇਰਾਨ ਦੇ ਓਮਿਦੀ ਅਲੀ (58.97 ਮੀਟਰ) ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਚੌਧਰੀ ਐੱਫ 42.44/61.64 ਵਰਗ ਦੇ ਖਿਡਾਰੀ ਹਨ ਜੋ ਪੈਰਾਂ ਦੀ ਲੰਬਾਈ ਦੇ ਨੁਕਸ ਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਨਾਲ ਸਬੰਧਤ ਹੈ। ਭਾਰਤ ਨੇ ਐਤਵਾਰ ਨੂੰ ਦੋ ਚਾਂਦੀ ਦੇ ਅਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ ਸਨ। ਇਸ ਤੋਂ ਇਲਾਵਾ ਪੁਰਸ਼ਾਂ ਦੀ ਪਾਵਰਲਿਫ਼ਟਿੰਗ ਵਿਚ 49 ਕਿਲੋ ਵਰਗ ਵਿਚ ਫਰਮਾਨ ਬਾਸ਼ਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ ਜਦਕਿ ਪਰਮਜੀਤ ਕੁਮਾਰ ਨੂੰ ਕਾਂਸੀ ਦਾ ਤਗ਼ਮਾ ਮਿਲਿਆ ਹੈ। ਤੈਰਾਕੀ ਵਿਚ ਦੇਵਾਂਸ਼ੀ ਐੱਸ ਨੇ ਮਹਿਲਾਵਾਂ ਦੇ 100 ਮੀਟਰ ਬਟਰਫਲਾਈ ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ ਜਦਕਿ ਸੁਯਸ਼ ਜਾਧਵ ਨੇ ਪੁਰਸ਼ਾਂ ਦੇ 200 ਮੀਟਰ ਵਿਅਕਤੀਗਤ ਮੁਕਾਬਲੇ ਵਿਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ।
Sports ਸੰਦੀਪ ਨੇ ਵਿਸ਼ਵ ਰਿਕਾਰਡ ਨਾਲ ਜੈਵਲਿਨ ’ਚ ਸੋਨਾ ਜਿੱਤਿਆ