ਦੁਬਈ ਦੇ ਕਾਰੋਬਾਰੀ ਉਬਰਾਏ ਵੱਲੋਂ ਪੰਜਾਬ ਦੇ 10 ਜਿਿਲਆਂ ਵਿੱਚ ਆਕਸੀਜਨ ਪਲਾਂਟ ਲਗਾਉਣ ਦਾ ਐਲਾਨ
ਔਖੇ ਸਮੇਂ ਵਿੱਚ ਇੱੱਕ-ਦੂਜੇ ਦੀ ਮੱਦਦ ਕੀਤੀ ਜਾਵੇ ਨਾ ਕਿ ਮੁਨਾਫੇ ਲਈ ਲੁੱਟ ਮਚਾਈ ਜਾਵੇ- ਸੰਤ ਸੀਚੇਵਾਲ
ਪਿੰਡ ਪੱਧਰ ‘ਤੇ ਲੋਕਾਂ ਨੂੰ ਇੱਕਠੇ ਹੋ ਕੇ ਇੱਕ ਦੂਜੇ ਦਾ ਸਾਥ ਦੇਣ ਦਾ ਸੱਦਾ
ਸੁਲਤਾਨਪੁਰ ਲੋਧੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਇੱਕਠੇ ਹੋ ਕੇ ਹੰਭਲਾ ਮਾਰਨ ਦੇ ਸੱਦੇ ਨੂੰ ਪਰਵਾਸੀ ਪੰਜਾਬੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪਹਿਲ ਕਦਮੀ ‘ਤੇ ਯੂਮ ‘ਤੇ ਆਨ-ਲਾਈਨ ਹੋਈ ਮੀਟਿੰਗ ਵਿੱਚ 7 ਦੇਸ਼ਾਂ ਦੇ ਪਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ।ਮੀਟਿੰਗ ਵਿੱਚ ਇਹ ਚਰਚਾ ਕੀਤੀ ਗਈ ਕਿ ਦਿੱਲੀ ਤੇ ਮੁੰਬਈ ਵਿੱਚ ਕਰੋਨਾ ਦੀ ਦੂਜੀ ਲਹਿਰ ਕਾਰਨ ਜੋ ਹਾਲਾਤ ਬਣੇ ਹੋਏ ਹਨ ਇਹੋ ਜਿਹੇ ਹਾਲਾਤ ਪੰਜਾਬ ਦੇ ਨਾ ਬਣਨ। ਕਰੋਨਾ ਦੀ ਦੂਜੀ ਲਹਿਰ ਨਾਲ ਕਿਵੇਂ ਇੱਕ ਦੂਜੇ ਦਾ ਸਾਥ ਦੇ ਕੇ ਇਸ ਦਾ ਮੁਕਾਬਲਾ ਕਰੀਏ।ਔਖੀ ਖੜੀ ਵਿੱਚ ਇੱਕ ਦੂਜੇ ਦੀ ਮੱਦਦ ਕਰੀਏ ਨਾ ਕਿ ਮੁਨਾਫੇ ਦੀ ਹੋੜ ਵਿੱਚ ਲੁੱਟ ਮਚਾਈ ਜਾਵੇ।
ਮੀਟਿੰਗ ਦੌਰਾਨ ਕਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪਿੰਡ ਪੱਧਰ ‘ਤੇ ਇੰਤਜਾਮ ਕੀਤੇ ਜਾਣ।ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਪਾਉਣ ਦੀ ਜ਼ੋਰਦਾਰ ਅਪੀਲ ਕੀਤੀ। ਸੰਤ ਸੀਚੇਵਾਲ ਨੇ ਵੈਕਸੀਨ ਲਗਾਉਣ ਦੀ ਅਪੀਲ ਕੀਤੀ ਤੇ ਲੋਕਾਂ ਨੂੰ ਕਿਹਾ ਕਿ ਉਹ ਅਫਵਾਹਾਂ ਤੋਂ ਬੱਚਣ।ਪਰਵਾਸੀ ਪੰਜਾਬੀਆਂ ਨੇ ਪਿੰਡਾਂ ਵਿੱਚ ਵੱਡੀ ਪੱਧਰ ‘ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਉਣ ਲਈ ਵੀ ਸੰਤ ਸੀਚੇਵਾਲ ਨੂੰ ਅਪੀਲ ਕੀਤੀ।ਕਰੋਨਾ ਦੇ ਬਚਾਅ ਲਈ ਦੇਸੀ ਕਾੜ੍ਹੇ ਬਣਾ ਕੇ ਪੀਣ ਦੀ ਸਲਾਹ ਦਿੱਤੀ ਗਈ। ਦੁਬਾਈ ਤੋਂ ਵੱਡੇ ਕਾਰੋਬਾਰੀ ਐਸਪੀ ਸਿੰਘ ਉਬਰਾਏ ਨੇ ਪੰਜਾਬ ਵਿੱਚ ਜਿਲ੍ਹਾ ਪੱਧਰ ‘ਤੇ 10 ਆਕਸੀਜਨ ਪਲਾਂਟ ਲਗਾਉਣ ਦਾ ਐਲਾਨ ਕੀਤਾ।ਉਨ੍ਹਾਂ ਨੇ ਮੀਟਿੰਗ ਦੌਰਾਨ ਹੀ ਮਹਾਰਾਸ਼ਟਰ ਤੋਂ ਜੁੜੇ ਹੋਏ ਆਨੰਦ ਆਲੋਸਕਰ ਨੂੰ ਤਿੰਨ ਪੀ ਸੀ ਏ ਆਕਸੀਜਨ ਪਲਾਂਟ ਵਿਕਸਤ ਕਰਨ ਲਈ ਕਿਹਾ।
ਸੰਤ ਸੀਚੇਵਾਲ ਜੀ ਨੇ ਕਰੋਨਾ ਦੇ ਡਰ ਨੂੰ ਘਟਾਉਣ ਅਤੇ ਸਾਵਧਾਨੀਆਂ ਵਰਤਣਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਹਸਪਤਾਲਾਂ ਵੱਲ ਦੌੜਨ ਦੀ ਥਾਂ ਘਰਾਂ ਵਿੱਚ ਹੀ ਰਹਿ ਕੇ ਸਾਵਧਾਨੀਆਂ ਵਰਤੀਆਂ ਜਾਣ। ਹਸਪਤਾਲ ਉਦੋਂ ਹੀ ਜਾਇਆ ਜਾਵੇ ਜਦੋਂ ਲੈਵਲ ਤਿੰਨ ਦੀ ਲੋੜ ਪੈਂਦੀ ਹੈ।ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਸਤਲੁਜ ਦਰਿਆ ਵਿੱਚ ਹੜ੍ਹ ਆਇਆ ਸੀ ਤਾਂ ਉਦੋਂ ਪੰਜਾਬ ਦੇ ਲੋਕਾਂ ਨੇ ਰਲ ਕੇ ਇਸ ਨੂੰ ਬੰਨ ਲਾ ਕੇ ਰੋਕਿਆ ਸੀ।ਉਸ ਤਰ੍ਹਾਂ ਇੱਕਜੁੱਟ ਹੋ ਕੇ ਕਰੋਨਾ ਦੀ ਦੂਜੀ ਲਹਿਰ ਨੂੰ ਠੱਲਿਆ ਜਾ ਸਕਦਾ ਹੈ।
ਇਸ ਆਨ ਲਾਈਨ ਮੀਟਿੰਗ ਵਿੱਚ ਦੁਬਈ ਤੋਂ ਐਸਪੀ ਉਬਰਾਏ, ਅਮਰੀਕਾ ਤੋਂ ਮਲਕੀਤ ਸਿੰਘ ਬੋਪਾਰਾਏ, ਕਨੇਡਾ ਤੋਂ ਮਨਜੀਤ ਸਿੰਘ ਮਠਾੜੂ, ਮੁਕਲ ਸ਼ਰਮਾ, ਆਸਟ੍ਰੇਲੀਆ ਤੋਂ ਸੁਖਜਿੰਦਰ ਸਿੰਘ, ਮਨਿੰਦਰ ਸਿੰਘ, ਪ੍ਰਭਜੋਤ ਸਿੰਘ, ਯੂਕੇ ਤੋਂ ਰਣਜੀਤ ਸਿੰਘ ਜਵੰਦਾ, ਅਜੈਬ ਸਿੰਘ ਗਰਚਾ, ਨਰਿੰਦਰ ਸਿੰਘ ਪੱਡਾ, ਜਸਵਿੰਦਰ ਸਿੰਘ, ਮਨੀਲਾ ਤੋਂ ਹਰਦੀਪ ਸਿੰਘ, ਕੈਲੀ ਸੀਬੂ, ਇਟਲੀ ਤੋਂ ਮਨਦੀਪ ਕੌਰ, ਗੁਰਮੁਖ ਸਿੰਘ ਸਮੇਤ ਹੋਰ ਪਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ ਤੇ ਹਰ ਤਰਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਤੇਜਿੰਦਰ ਸਿੰਘ,ਗੁਰਵਿੰਦਰ ਸਿੰਘ ਬੋਪਾਰਾਏ, ਵਾਈਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਤੇ ਗੱਤਕਾ ਕੋਚ ਗੁਰਵਿੰਦਰ ਕੌਰ ਹਾਜ਼ਰ ਸਨ।