ਸੰਤ ਮਹਿਤਾਬ ਸਿੰਘ ਗੁਰੂਘਰ ਕਠਾਰ ਵਿਖੇ ਕਰਵਾਇਆ ਧਾਰਮਿਕ ਸਮਾਗਮ

ਸ਼ਾਮਚੁਰਾਸੀ (ਚੁੰਬਰ) – ਸੰਤ ਮਹਿਤਾਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਕਠਾਰ ਵਿਖੇ ਪ੍ਰਵਾਸੀ ਭਾਰਤੀ ਅਤੇ Àੁੱਘੇ ਸਮਾਜ ਸੇਵਕ ਸੁਰਿੰਦਰ ਸਿੰਘ ਬੈਂਸ ਕੈਨੇਡਾ ਅਤੇ ਜਸਵਿੰਦਰ ਕੌਰ ਵਲੋਂ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਧਾਰਮਿਕ ਸਮਾਗਮ ਪਿੰਡ ਪੱਧਰ ਤੇ ਕਰਵਾਇਆ ਗਿਆ। ਇਸ ਮੌਕੇ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਭੋਗ ਪਾਏ ਗਏ, ਉਪਰੰਤ ਭਾਈ ਇੰਦਰਜੀਤ ਸਿੰਘ ਅਤੇ ਭਾਈ ਅਮਰੀਕ ਸਿੰਘ ਦੇ ਰਾਗੀ ਜਥਿਆਂ ਵਲੋਂ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ। ਸੁਰਿੰਦਰ ਸਿੰਘ ਬੈਂਸ ਅਤੇ ਪ੍ਰਬੰਧਕ ਕਮੇਟੀ ਵਲੋਂ ਰਾਗੀ ਜਥਿਆਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੰਤ ਮਹਿਤਾਬ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਸੀ ਭਾਰਤੀ ਸੁਰਿੰਦਰ ਸਿੰਘ ਬੈਂਸ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੋਗਿੰਦਰ ਪਾਲ, ਮਨਜੀਤ ਸਿੰਘ ਨਿੱਝਰ, ਕਮਲਜੀਤ ਸਿੰਘ, ਅਮਰੀਕ ਸਿੰਘ ਬੈਂਸ, ਨੰਬਰਦਾਰ ਰਾਮ ਪਾਲ, ਗੁਰਪਿੰਦਰ ਸਿੰਘ, ਰੋਬਨਦੀਪ ਸਿੰਘ ਨਿੱਝਰ, ਮਨਜਿੰਦਰ ਸਿੰਘ ਬਿੰਦੂ, ਕੁਲਵਿੰਦਰ ਸਿੰਘ ਨਿੱਝਰ, ਕਮਲਜੀਤ ਸਿੰਘ ਨਿੱਝਰ, ਹਰਕਮਲ ਲਵਲੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਆਈ ਸੰਗਤ ਵਿਚ ਲੰਗਰ ਅਤੁੱਟ ਵਰਤਾਇਆ ਗਿਆ।

Previous articleਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਮਾਰਗ ਦੇ ਚੱਲਣ ਦੀ ਲੋੜ-ਜਥੇਦਾਰ ਸ਼੍ਰੀ ਕੇਸਗੜ ਸਾਹਿਬ
Next articleFirst Ayurveda Day celebration in the European Parliament