ਸੰਤ ਮਹਾਪੁਰਖਾਂ ਦੀ ਅਗਵਾਈ ਵਿੱਚ ਦਿੱਲੀ ਲਈ ਜਥਾ ਰਵਾਨਾ

ਕੈਪਸ਼ਨ ਦਿੱਲੀ ਜੱਥਾ ਰਵਾਨਾ ਹੋਣ ਤੋਂ ਪਹਿਲਾਂ ਬਾਬਾ ਲੀਡਰ ਸਿੰਘ ਬਾਬਾ ਅਮਰੀਕ ਸਿੰਘ ਅਤੇ ਮਹੰਤ ਮਹਾਤਮਾ ਮੁਨੀ ਸੰਗਤ ਨਾਲ
ਕਪੂਰਥਲਾ (ਸਮਾਜ ਵੀਕਲੀ) ( ਕੌੜਾ  )-ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹੋਰ ਬਲ ਦੇਣ ਲਈ ਗੁਰਦੁਆਰਾ ਸ੍ਰੀ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਦੇ ਮੁੱਖ ਸੇਵਾਦਾਰ  ਬਾਬਾ ਲੀਡਰ ਸਿੰਘ ,ਡੇਰਾ ਚਰਨ ਦਾਸ ਖੈੜਾ ਬੇਟ ਦੇ ਮੁੱਖ ਸੇਵਾਦਾਰ ਮਹੰਤ ਮਹਾਤਮਾ ਮੁਨੀ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਦੀ ਅਗਵਾਈ ਚ ਵੱਡਾ ਜਥਾ  ਡੇਰਾ ਬਾਬਾ ਚਰਨ ਦਾਸ ਜੀ ਖੈੜਾ ਤੋਂ ਰਵਾਨਾ ਹੋਇਆ।  ਰਵਾਨਾ ਹੋਣ ਤੋਂ ਪਹਿਲਾਂ ਬਾਬਾ ਲੀਡਰ ਸਿੰਘ ਨੇ ਸੰਘਰਸ਼ ਦੀ ਚੜ੍ਹਦੀ ਕਲਾ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਅਰਦਾਸ ਬੇਨਤੀ ਕੀਤੀ। ਇਸ ਮੌਕੇ ਬਲਜਿੰਦਰ ਸਿੰਘ ਨੇ ਕਿਹਾ ਕਿ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਇਲਾਕੇ ਵਿੱਚ ਆਉਣ ਵਾਲੇ ਦਿਨਾਂ ਵਿੱਚ   ਟਰਾਲੀਆਂ ਰਾਹੀਂ ਵੱਡੇ ਕਾਫ਼ਲੇ ਰਵਾਨਾ ਕੀਤੇ ਜਾਣਗੇ ਤੇ ਸੰਗਤ ਦੇ ਸਹਿਯੋਗ ਨਾਲ ਉਥੇ ਰਹਿਣ ਅਤੇ ਲੰਗਰਾਂ ਦੇ ਵੀ ਪੂਰੇ ਪ੍ਰਬੰਧ ਕੀਤੇ ਜਾਣਗੇ।
Previous article56% Americans want Trump’s conviction in impeachment trial: Poll
Next articleਆਤਮਾ ਸਕੀਮ ਅਧੀਨ ਕਿਸਾਨ ਸਿਖਲਾਈ ਕੈਂਪ ਲਗਾਇਆ