ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਖੇ ਸਤਿਕਾਰਯੋਗ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ), ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਵਾਈਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਯੋਗ ਅਗਵਾਈ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ।

ਪ੍ਰੋਗਰਾਮ ਦਾ ਆਰੰਭ ਐਗਰੀਕਲਚਰ ਵਿਭਾਗ ਦੇ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਵਲਂੋ ਸਵਾਗਤੀ ਭਾਸ਼ਣ ਦੇ ਨਾਲ ਹੋਇਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦ ੇਵਿਦਿਆਰਥੀਆਂ ਨੇ ਔਰਤ ਦਿਵਸ ਨਾਲ ਸਬੰਧਤ ਭਾਸ਼ਣ ਮੁਕਾਬਲੇ, ਕਵਿਤਾ, ਪੇਸ਼ਕਾਰੀ, ਸਕਿੱਟ ਅਤੇ ਰੰਗੋਲੀ ਮੁਕਾਬਲਿਆਂ ਵਰਗੇ ਗਤੀਵਿਧੀਆਂ ਵਿੱਚ ਹਿੱਸਾ ਲਿਆ। ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦ ੇਕੇ ਸਨਮਾਨਿਤ ਵੀ ਕੀਤਾ ਗਿਆ। ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਨੇ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।

ਨਾਲ ਹੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ, ਔਰਤ ਦੇ ਨਾਲ ਹੀ ਸਮੁੱਚੇ ਮਾਨਵਜਾਤੀ ਦੀ ਹੌਂਦ ਸੰਭਵ ਹੈ। ਸ. ਹਰਦਮਨ ਸਿੰਘ ਮਿਨਹਾਸ ਨੇ ਕਿਹਾ ਕਿ ਔਰਤ ਦਿਵਸ ਦਾ ਮਹੱਤਵ ਇਸ ਗੱਲ ਵਿੱਚ ਹੈ ਕਿ ਔਰਤਾਂ ਆਪਣੇ ਹੱਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਸੁਚੇਤ ਤੌਰ ਤੇ ਲਾਗੂ ਕਰਨ। ਡਾ. ਧਰਮਜੀਤ ਸਿੰਘ ਪਰਮਾਰ ਵਾਈਸ ਚਾਂਸਲਰ ਨੇ ਆਪਣੇ ਸੰਬੋਧਨ ਵਿੱਚ ਪ੍ਰਾਚੀਨ, ਮੱਧਕਾਲ ਅਤੇ ਆਧੁਨਿਕ ਕਾਲ ਵਿੱਚ ਇਸਤਰੀ ਦੀ ਹਾਲਤ ਤੇ ਚਾਨਣਾ ਪਾਇਆ ਅਤੇ ਗੁਰੁ ਨਾਨਾਕ ਦੇਵ ਜੀ ਨੇ ਕਿਸ ਤਰ੍ਹਾਂ ਇਸਤਰੀ ਨੂੰ ਸਮਾਜ ਵਿੱਚ ਉੱਚਾ ਚੁੱਕਣ ਲਈ ਆਵਾਜ਼ ਬੁਲੰਦ ਕੀਤੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕ ੇਪੰਜਾਬ ਸਰਕਾਰ ਅਤੇ ਯੂ.ਜੀ.ਸੀ. ਦੁਆਰਾ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਵੀ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਆਏ ਹੋਏ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ ਗਿਆ।

ਪ੍ਰੋਗਰਾਮ ਦਾ ਆਯੋਜਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇੇ ਐਗਰੀਕਲਚਰ ਵਿਭਾਗ ਵਲੋਂ ਕੀਤਾ ਗਿਆ। ਇਸ ਸਮਾਗਮ ਵਿਚ ਸ. ਹਰਦਮਨ ਸਿੰਘ ਮਿਨਹਾਸ ਸ. ਸੁਰਿੰਦਰ ਸਿੰਘ ਪਰਮਾਰ ਪਰਮਜੀਤ ਸਿੰਘ ਕੁਲਜੀਤ ਸਿੰਘ ਰਜਿਸਟ੍ਰਾਰ ਡਾ ਧੀਰਜ ਸ਼ਰਮਾ, ਡੀਨ ਯੂ.ਆਈ.ਈ.ਟੀਡਾ. ਵਿਜੇ ਧੀਰ, ਡਾ. ਇੰਦੂ ਸ਼ਰਮਾ, ਡੀਨ ਅਕਾਦਮਿਕ, ਡਾ. ਵਿਕਾਸ ਸ਼ਰਮਾ ਡੀਨ, ਡਾ. ਸ਼ਾਲੂ ਰਾਣੀ ਮੁੱਖੀ ਐਗਰੀਕਲਚਰ ਵਿਭਾਗ, ਡਾ. ਵਿਕਰਾਂਤ ਜਰਿਆਨ, ਡਾ. ਵਿਜੇ ਸਿੰਘ, ਡਾ. ਅਜੀਤ ਪਾਲ ਸਿੰਘ, ਡਾ. ਕੁਮਾਰੀ ਮਨੀਸ਼ਾ, ਜਤਿੰਦਰ ਸਿੰਘ, ਰਾਜੇਸ਼ ਕੁਮਾਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Previous articleਆਨਲਾਈਨ ਬੈਂਕਿੰਗ ਠੱਗੀਆਂ ਦੇ ਨਿੱਤ ਬਦਲਦੇ ਤਰੀਕੇ
Next articleਸਮਾਰਟ ਸਕੂਲਾਂ ਦੇ ਅੰਦਰ ਝਾਤ