ਮਹਿਤਪੁਰ (ਨੀਰਜ ਵਰਮਾ)- ਹਿੰਦੂ ਜਾਗ੍ਰਿਤੀ ਮੰਚ ਦੀ ਇਕ ਅਹਿਮ ਮੀਟਿੰਗ ਰਾਸ਼ਟਰੀ ਪ੍ਰਧਾਨ ਮਨਦੀਪ ਬਖਸ਼ੀ ਦੀ ਅਗਵਾਈ ਹੇਠ ਮਹਿਤਪੁਰ ਵਿੱਚ ਹੋਈ । ਜਿਸ ਵਿਚ ਮੰਚ ਦਾ ਵਿਸਥਾਰ ਕਰਦੇ ਹੋਏ ਮਹਿਤਪੁਰ ਦੇ ਮੰਡਲ ਪ੍ਰਧਾਨ ਦੀ ਜਿੰਮੇਵਾਰੀ ਸੰਜੀਵ ਵਰਮਾ ਅਤੇ ਉਪ ਪ੍ਰਧਾਨ ਕੁਲਦੀਪ ਹੰਸ ਨੂੰ ਦਿਤੀ ਗਈ ।
ਇਸ ਮੌਕੇ ਰਾਸ਼ਟਰੀ ਮੰਚ ਪ੍ਰਵਕਤਾ ਅਜੈ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਚ ਦਾ ਮੁੱਖ ਉਦੇਸ਼ ਗਉ ਮਾਤਾ ਦੀ ਸੇਵਾ ਸੰਭਾਲ ਅਤੇ ਸਮਾਜ ਵਿੱਚ ਵੱਧ ਰਹੀਆ ਕੁਰੀਤੀਆਂ ਨੂੰ ਨੱਥ ਪਾਉਣਾ ਹੈ ਅਤੇ ਸਮਾਜ ਨੂੰ ਚੰਗੀ ਸੇਧ ਦੇਣਾ ਚਾਹੁੰਦਾ ਹਾਂ ਤਾ ਕਿ ਦੇਸ਼ ਵਿੱਚ ਭਾਈਚਾਰੇ ਨੂੰ ਕਾਇਮ ਰੱਖਿਆ ਜਾਵੇ ਅਤੇ ਨਵੇਂ ਨਿਯੁਕਤ ਕੀਤੇ ਅਹੁਦੇਦਾਰਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਨੂੰ ਇਮਾਨਦਾਰੀ ਨਾਲ ਅੱਗੇ ਵਧਾਉਣ ਵਿੱਚ ਕੰਮ ਕਰਨਗੇ । ਇਸ ਮੌਕੇ ਨਵ ਨਿਯੁਕਤ ਔਹਦੇਦਾਰ ਨੂੰ ਰਾਸ਼ਟਰੀ ਪ੍ਰਧਾਨ ਮਨਦੀਪ ਬਖਸ਼ੀ ਨੇ ਨਿਯੁਕਤੀ ਪੱਤਰ ਅਤੇ ਸਰੋਪਾ ਦਿੱਤਾ । ਅਖੀਰ ਵਿੱਚ ਸੰਜੀਵ ਵਰਮਾ ਨੇ ਕਿਹਾ ਕਿ ਮੈਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ । ਇਸ ਮੌਕੇ ਬਜਰੰਗੀ, ਪਰਦੀਪ, ਰਾਮ ਲੁਭਾਇਆ, ਸੰਜੀਵ, ਸੋਨੂੂ,ਜੋਗਿੰਦਰ ਸਿੰਘ ਸ਼ਾਮਲ ਹੋਏ ।