ਕਪੂਰਥਲਾ (ਸਮਾਜ ਵੀਕਲੀ) ( ਕੌੜਾ)-ਤਿੰਨ ਖੇਤੀਬਾੜੀ ਕਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦਾ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਵਿੱਚ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਹਨਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਰਤੀ ਕਿਸਾਨ ਪੰਜਾਬ ਵੱਲੋਂ ਫੱਤੂਢੀਂਗਾ ਵਿਖੇ ਵਿਸ਼ੇਸ਼ ਪਰੋਗਰਾਮ ਉਲੀਕਿਆ ਗਿਆ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਨੇ ਸ਼ਹਾਦਤ ਦਾ ਜਾਮ ਪੀ ਚੁੱਕੇ ਕਿਸਾਨ ਸਾਥੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਇਹਨਾਂ ਸਾਥੀਆਂ ਦੀ ਕੁਰਬਾਨੀ ਅਜਾਂਈ ਨਹੀਂ ਜਾਣ ਦਿੱਤੀ ਜਾਵੇਗੀ ਅਤੇ ਸੈਂਟਰ ਸਰਕਾਰ ਕੋਲੋਂ ਤਿੰਨੋਂ ਖੇਤੀ ਕਨੂੰਨ ਵਾਪਸ ਕਰਾ ਕੇ ਹੀ ਦਮ ਲਿਆ ਜਾਵੇਗਾ।
ਇਸ ਮੌਕੇ ਬੋਲਦਿਆਂ ਕਿਰਤੀ ਕਿਸਾਨ ਦੇ ਆਗੂ ਤਰਲੋਕ ਸਿੰਘ ਬੂਹ ਅਤੇ ੁਗਰਦੀਪ ਸਿੰਘ ਨੇ ਅਪੀਲ ਕੀਤੀ ਕਿ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਹਰ ਪ੍ਰਕਾਰ ਦੀ ਮਦਦ ਲਈ ਪੰਜਾਬ ਸਰਕਾਰ ਅਤੇ ਸਮੂਹ ਪੰਜਾਬੀ ਅੱਗੇ ਅਉਣ।ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਤਿੰਨੋਂ ਖੇਤੀ ਕਨੂੰਨ ਰੱਦ ਕਰੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ। ਇਸ ਮੌਕੇ ਤੇ ਸਮਸ਼ੇਰ ਸਿੰਘ ਰਤੜਾ, ਬਾਬਾ ਸਵਰਨ ਸਿੰਘ,ਨਿਰਮਿਲ ਸਿੰਘ ਬਾਜਾ,ਇੰਦਰਜੀਤ ਸਿੰਘ ਸੁਰਖਪੁਰ,ਦਲਬੀਰ ਸਿੰਘ ਚੀਮਾ,ਮਨਪ੍ਰੀਤ ਸਿੰਘ,ਦਲਬੀਰ ਸਿੰਘ ਦੇਸਲ,ਰੌਸ਼ਣ ਬੂਹ,ਬਲਵਿੰਦਰ ਸਿੰਘ ਬੀ.ਐਲ.ਲੈਬ,ਬਲਵਿੰਦਰ ਸਿੰਘ ਖਾਨਪੁਰ ਆਦਿ ਆਗੂ ਹਾਜਰ ਸਨ।