ਸੰਗੀਤਕ ਧੁਨਾਂ ਦਾ ਬਾਦਸ਼ਾਹ “ਮਿਊਜ਼ਿਕ ਇੰਮਪਾਇਰ” ਪਾਲ ਸਿੱਧੂ….

ਪ੍ਰੀਤ ਘੱਲ ਕਲਾਂ

(ਸਮਾਜ ਵੀਕਲੀ)

ਪੰਜਾਬੀ ਇੰਡਸਟਰੀ ਦੇ ਅਨੇਕਾਂ ਹੀ ਹਿੱਟ ਗੀਤਾਂ ਨੂੰ ਆਪਣੀਆ ਸੰਗੀਤਕ ਧੁਨਾਂ ਨਾਲ ਸ਼ਿੰਗਾਰਨ ਵਾਲਾ ਪਾਲ ਸਿੱਧੂ ਮਿਊਜ਼ਿਕ ਦੀ ਦੁਨੀਆਂ ਵਿੱਚ “ਮਿਊਜ਼ਿਕ ਇੰਮਪਾਇਰ” ਦੇ ਨਾਮ ਨਾਲ ਮਕਬੂਲੀਅਤ ਹਾਸਲ ਕਰ ਚੁੱਕਾ ਹੈ।ਪਾਲ ਸਿੱਧੂ ਮਿਊਜ਼ਿਕ ਇੰਮਪਾਇਰ ਦੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਉਸਦਾ ਜਨਮ 30 ਕੁ ਵਰੇ ਪਹਿਲਾਂ ਪਿਤਾ ਹਰਦੇਵ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੇ ਘਰ ਬਰਨਾਲੇ ਜ਼ਿਲ੍ਹੇ ਦੇ ਪਿੰਡ ਧੂਰਕੋਟ ਵਿਖੇ ਹੋਇਆ।

ਪੜ੍ਹਾਈ ਦੇ ਨਾਲ-ਨਾਲ ਬਚਪਨ ਤੋਂ ਹੀ ਪਾਲ ਦਾ ਮਿਊਜ਼ਿਕ ਨਾਲ ਜ਼ਿਆਦਾ ਲਗਾਓ ਸੀ।ਬਾਰ੍ਹਵੀਂ ਜਮਾਤ ਵਿੱਚ ਪੜ੍ਹਦਿਆ ਪਾਲ ਨੇ ਜਤਿੰਦਰ ਅਤੇ ਰੁਪਿੰਦਰ ਹੁਰਾਂ ਨੂੰ ਆਪਣਾ ਗੁਰੂ ਧਾਰਕੇ ਸਾਜ਼ਾਂ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆ ਸੀ। ਗ੍ਰੈਜੂਏਸ਼ਨ ਦੌਰਾਨ ਕਾਲਜ਼ ਦੇ ਯੂਥ ਫੈਸਟੀਵਲਾ ਵਿੱਚ ਗਿੱਧੇ ਅਤੇ ਭੰਗੜੇ ਵਾਲਿਆਂ ਨਾਲ ਬਤੌਰ ਸਾਜ਼ੀ ਪਾਲ ਨੇ ਕੲੀ ਮੈਡਲ ਜਿੱਤੇ।ਪਾਲ ਨੇ ਜਸਵੀਰ ਜੋਧਪੁਰ ਦੀ ਬਦੌਲਤ ਬਰਨਾਲਾ ਦੀ ਜੇਆਰ ਕੈਸਿਟ ਕੰਪਨੀ ਵਿੱਚ ਕੰਮ ਕੀਤਾ।

ਇਸ ਕੰਪਨੀ ਵਿੱਚ ਕੰਮ ਦੌਰਾਨ ਪਾਲ ਨੇ ਢੋਲਕ,ਤਬਲਾ,ਔਰਗਨ,ਹਾਰਮੌਨੀਅਮ ਤੇ ਹੋਰ ਸਾਜ਼ਾਂ ਵਿੱਚ ਮੁਹਾਰਤ ਹਾਸਲ ਕਰ ਲਈ ਸੀ।ਉਸ ਤੋਂ ਬਾਅਦ ਪਾਲ ਨੇ ਸਾਰੰਗ ਸਟੂਡੀਓ ਰਣਜੀਤ ਸਿੰਘ ਗਿੱਲ ਕੋਲ ਵੀ ਕੰਮ ਕੀਤਾ। ਸਾਰੰਗ ਸਟੂਡੀਓ ਪਾਲ ਨੇ ਕੲੀ ਗੀਤਾਂ ਦੀਆਂ ਰਿਕਾਰਡਿੰਗਾਂ ਕੀਤੀਆਂ ਪਾਲ ਨੇ ਮਿਊਜ਼ਿਕ ਇੰਮਪਾਇਰ ਦੇ ਨਾਮ ਨਾਲ ਪਹਿਲਾਂ ਗੀਤ “ਮਿੱਤਰਾਂ ਦੇ ਪਿੰਡ ਚੋਂ” ਸਦੀਕ ਖਾਨ ਤੇ ਲੱਖਾ ਅਮਲੇਵਾਲੀਆ ਦੀ ਅਵਾਜ਼ ਵਿੱਚ ਰਿਕਾਰਡ ਕੀਤਾ।

ਉਸ ਤੋਂ ਬਾਅਦ ਪਾਲ ਨੇ ਕੲੀ ਹਿੱਟ ਗੀਤ ਜਿਵੇਂ “ਕਿਸਮਤ ਵਿੱਚ ਮਸ਼ੀਨਾਂ ਦੇ” ਅਤੇ “ਮੁੰਡਾ ਕਰਦਾ ਕਨੇਡਾ ਚ ਡਰਾਈਵਰੀ” ਗੁਰਨਾਮ ਭੁੱਲਰ,ਦੀਪਕ ਢਿੱਲੋਂ ਦੀ ਅਵਾਜ਼ ਵਿੱਚ ਰਿਕਾਰਡ ਕੀਤਾ। ਇਸ ਤੋਂ ਬਾਅਦ ਪਾਲ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। “3600 ਰਿਟਰਨ” ਦੀਪ ਢਿੱਲੋਂ ਤੇ ਜੈਸਮੀਨ ਜੱਸੀ,ਗੱਟੇ ਗੁੜ ਦੇ,ਉੱਡਣਾ ਜਹਾਜ਼ ਗੁਰਲੇਜ਼ ਅਖਤਰ- ਜਸਕਰਨ ਗਰੇਵਾਲ, “ਨਾਰਾਂ” ਸੱਜਣ ਅਦੀਬ-ਸ਼ਿਪਰਾ ਗੋਇਲ,”ਕੰਡਾ ਤਾਰ, “ਬਾਬਾ ਨਾਨਕ” ਆਰ ਨੇਤ “ਜ਼ੋਰ” ਰਣਜੀਤ ਬਾਵਾ ਤੋਂ ਇਲਾਵਾਂ ਹਰਪ੍ਰੀਤ ਢਿੱਲੋਂ,ਜੱਸੀ ਖੋਖਰ,ਵੀਰ ਦਵਿੰਦਰ, ਅਰਮਾਨ ਬੇਦਿਲ,ਸਾਰਿਕਾ ਗਿੱਲ, ਆਦਿ 300 ਦੇ ਕਰੀਬ ਨਵੇਂ ਪੁਰਾਣੇ ਗੀਤਾਂ ਨੂੰ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰ ਚੁੱਕਿਆਂ ਹੈ। ਅਸੀਂ ਅਰਦਾਸ ਕਰਦੇ ਹਾਂ ਮਿਊਜ਼ਿਕ ਇੰਮਪਾਇਰ ਇਸੇ ਤਰ੍ਹਾਂ ਹੀ ਮਿਊਜ਼ਿਕ ਦੀ ਸੇਵਾ ਨਿਭਾਉਂਦਾ ਰਹੇ।

ਪ੍ਰੀਤ ਘੱਲ ਕਲਾਂ
     98144-89287

Previous article“ਰਾਮ ਅਲੀ ਸਿੰਘ”
Next articleਹਰਿਆਣਾ ਦੇ 14 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾ ਮੁਅੱਤਲੀ 1 ਫਰਵਰੀ ਤਕ ਵਧਾਈ