ਸੰਗਰੂਰ ’ਚ ਡਾਕਟਰ ਸਣੇ 11 ਹੋਰ ਕਰੋਨਾ ਪਾਜ਼ੇਟਿਵ

ਸੰਗਰੂਰ (ਸਮਾਜਵੀਕਲੀ) – ਸੰਗਰੂਰ ’ਚ ਕਰੋਨਾ ਪੀੜ੍ਹਤਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ 11 ਹੋਰ ਸ਼ੱਕੀ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਵਿਚ ਡਾਕਟਰ ਵੀ ਸ਼ਾਮਲ ਹੈ। ਤਿੰਨ ਦਿਨਾਂ ’ਚ ਜ਼ਿਲ੍ਹਾ ਸੰਗਰੂਰ ’ਚ ਕਰੋਨਾ ਪੀੜ੍ਹਤਾਂ ਦੀ ਗਿਣਤੀ 95 ਤੱਕ ਜਾ ਪੁੱਜੀ ਹੈ ਜਿਨ੍ਹਾਂ ’ਚੋਂ ਜ਼ਿਆਦਾਤਰ ਤਖ਼ਤ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ 11 ਹੋਰ ਪਾਜ਼ੇਟਿਵ ਆਏ ਮਰੀਜ਼ਾਂ ਵਿਚ ਸਥਾਨਕ ਸ਼ਹਿਰ ਦਾ ਵਸਨੀਕ ਡਾਕਟਰ ਵੀ ਸ਼ਾਮਲ ਹੈ ਜੋ ਗੁਜਰਾਤ ਵਿਖੇ ਤਾਇਨਾਤ ਹੈ। ਉਹ ਕੁੱਝ ਦਿਨ ਪਹਿਲਾਂ ਹੀ ਪਰਤਿਆ ਸੀ। ਡਾਕਟਰ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਸ਼ਹਿਰ ਦਾ ਮਹਿਲਾ ਰੋਡ ਸਥਿਤ ਸੰਤ ਨਗਰ ਮੁਹੱਲਾ ਸੀਲ ਕਰ ਦਿੱਤਾ ਗਿਆ ਹੈ ਅਤੇ ਡਾਕਟਰ ਦੇ ਪਰਿਵਾਰ ਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ।

Previous articleMerkel announces easing of COVID-19 restrictions in Germany
Next articleUK PM questioned by lawmakers over COVID-19 strategy