ਸੰਗਤਾਂ ਨੂੰ ਗੁੰਮਰਾਹ ਨਾਂ ਕੀਤਾ ਜਾਵੇ- ਗਿਆਨੀ ਗੁਰਪ੍ਰੀਤ ਸਿੰਘ

ਗਿਆਨੀ ਗੁਰਪ੍ਰੀਤ ਸਿੰਘ ਗੱਲਬਾਤ ਕਰਦੇ ਹੋਏ (ਸੋਢੀ)
ਸੁਲਤਾਨਪੁਰ ਲੋਧੀ (ਸੋਢੀ) (ਸਮਾਜ ਵੀਕਲੀ): ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਸਥਾਨ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਹੈਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਪੀਲ ਕੀਤੀ ਕਿ ਸ਼ੋਸ਼ਲ ਮੀਡੀਆ ਤੇ ਸੰਗਤਾਂ ਨੂੰ ਗੁੰਮਰਾਹ ਨਾਂ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜਾ ਮਨਾਉਣ ਸੰਬੰਧੀ ਛਪੀ ਖਬਰ ਨਾਲ ਮੇਰਾ ਕੋਈ ਸੰਬੰਧ ਨਹੀ ਹੈ । ਉਨ੍ਹਾਂ ਸ਼ਪੱਸ਼ਟ ਕੀਤਾ ਕਿ ਜਿਸ ਦਿਨ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸੀ ਉਸ ਦਿਨ ਮੈ ਛੁੱਟੀ ਤੇ ਸੀ ।ਉਨ੍ਹਾਂ ਕਿਹਾ ਕਿ ਕੁਝ ਲੋਕ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਬਾਰੇ ਛਪੀ ਖਬਰ ਨੂੰ ਗਲਤ ਰੰਗਤ ਦੇ ਕੇ ਸ਼ੋਸ਼ਲ ਮੀਡੀਆ ਤੇ ਪਾ ਕੇ ਮੇਰੇ ਨਾਲ ਆਪਣੀ ਨਿੱਜੀ ਕਿੜ ਕੱਢ ਰਹੇ ਹਨ । ਉਨ੍ਹਾਂ ਕਿਹਾ ਕਿ ਉਸ ਦਿਨ ਕਥਾ ਦੀ ਸੇਵਾ ਕਿਸੇ ਹੋਰ ਗ੍ਰੰਥੀ ਵਲੋ ਕੀਤੀ ਗਈ ਸੀ ।
Previous articleUmar Khalid questioned by Crime Branch in Delhi riots case
Next articleGujarat sees Covid case tally rise to 99,050, toll 3,048