ਸੜਕ ਹਾਦਸੇ ਵਿੱਚ ਇੱਕ ਦੀ ਮੌਤ, ਦੋ ਜ਼ਖ਼ਮੀ

ਗਿੱਦੜਬਾਹਾ ਤੋਂ ਲੂਲਬਾਈ-ਜੰਡੀਆਂ ਰੋਡ ’ਤੇ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਅਤੇ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 9 ਵਜੇ ਰਾਜਪਾਲ ਸਿੰਘ (24) ਅਤੇ ਕੁਲਦੀਪ ਸਿੰਘ (24) ਵਾਸੀ ਪਿੰਡ ਬੰਬੀਹਾ ਆਪਣੇ ਮੋਟਰਸਾਈਕਲ ’ਤੇ ਗਿੱਦੜਬਾਹਾ ਆ ਰਹੇ ਸਨ , ਲੂਲਬਾਈ-ਜੰਡੀਆਂ ਰੋਡ ’ਤੇ ਸਥਿਤ ਨੈਸ਼ਨਲ ਬਰਿਕ ਕੰਪਨੀ (ਇੱਟਾਂ ਦੇ ਭੱਠੇ) ਦੇ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਗਿੱਦੜਬਾਹਾ ਪਾਸਿਓਂ ਜਾ ਰਹੇ ਮੋਟਰ ਸਾਈਕਲ ਜਿਸ ਨੂੰ ਦਰਸ਼ਨ ਸਿੰਘ ਵਾਸੀ ਪਿੰਡ ਬਹਿਮਨ ਦੀਵਾਨਾ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ, ਜਿਸ ਕਾਰਣ ਦਰਸ਼ਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ , ਰਾਜਪਾਲ ਸਿੰਘ ਅਤੇ ਕੁਲਦੀਪ ਸਿੰਘ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵਿਵੇਕ ਆਸ਼ਰਮ ਦੇ ਸੇਵਾਦਾਰ ਸ਼ਮਿੰਦਰ ਸਿੰਘ ਮੰਗਾ ਅਤੇ ਬਾਬਾ ਕਲਿਆਣ ਦੇਵ ਨੇ ਆਪਣੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ। ਡਿਊਟੀ ਡਾਕਟਰ ਜਸ਼ਨਪ੍ਰੀਤ ਨੇ ਦੱਸਿਆ ਕਿ ਦਰਸ਼ਨ ਸਿੰਘ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਰਾਜਪਾਲ ਸਿੰਘ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਸੀ.ਟੀ. ਸਕੈਨ ਲਈ ਬਠਿੰਡਾ ਭੇਜਿਆ ਗਿਆ ਹੈ ਜਦਕਿ ਕੁਲਦੀਪ ਸਿੰਘ ਖਤਰੇ ਤੋਂ ਬਾਹਰ ਹੈ ।

Previous articleਕਰਤਾਰਪੁਰ ਲਾਂਘੇ ਲਈ ਸੜਕ ਦਾ ਨਿਰਮਾਣ ਸ਼ੁਰੂ
Next articleਸੈਲਫ਼ੀ ਸ਼ੋਅ ਹੋ ਨਿੱਬੜੀ ਸੁਖਬੀਰ ਦੀ ਲੋਕ ਮਿਲਣੀ