ਪਠਾਨਕੋਟ- ਇਥੇ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਪਤੀ-ਪਤਨੀ ਸਮੇਤ ਤਿੰਨ ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਹਿਲਾ ਹਾਦਸਾ ਚੱਕੀ ਪੜਾਅ ਦੇ ਪੁਲ ਕੋਲ ਵਾਪਰਿਆ। ਇਥੇ ਇੱਕ ਮੋਟਰਸਾਈਕਲ ਬੇਕਾਬੂ ਹੋ ਕੇ ਨਿਕਾਸੀ ਨਾਲੇ ਵਿੱਚ ਜਾ ਡਿੱਗਾ, ਜਿਸ ਕਾਰਨ ਪਤੀ-ਪਤਨੀ ਜ਼ਖ਼ਮੀ ਹੋ ਗਏ ਜਦ ਕਿ ਉਨ੍ਹਾਂ ਦੀ ਦੋ ਸਾਲਾ ਬੇਟੀ ਵਾਲ-ਵਾਲ ਬੱਚ ਗਈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਵਿਨੋਦ ਅਤੇ ਪੂਨਮ ਵਾਸੀ ਪਿੰਡ ਕੋਠੀ ਪੰਡਿਤਾਂ ਵਜੋਂ ਹੋਈ ਹੈ। ਦੂਸਰਾ ਹਾਦਸਾ ਲਮੀਨੀ ਰੋਡ ’ਤੇ ਸਕੂਟੀ ਸਲਿੱਪ ਹੋਣ ਕਾਰਨ ਵਾਪਰਿਆ। ਇਸ ਹਾਦਸੇ ਵਿੱਚ ਔਰਤ ਜਖ਼ਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਔਰਤ ਦੀ ਸ਼ਨਾਖਤ ਤਨੂ(27) ਵਾਸੀ ਮੁਹੱਲਾ ਲਮੀਨੀ ਵੱਜੋਂ ਹੋਈ।