ਸੜਕ ਹਾਦਸਿਆਂ ਨੇ ਲਈਆਂ ਚਾਰ ਵਿਅਕਤੀਆਂ ਦੀਆਂ ਜਾਨਾਂ

ਅਬੋਹਰ ਇੱਥੇ ਬੀਤੀ ਰਾਤ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਫੱਟੜ ਹੋ ਗਿਆ। ਫੱਟੜ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਦ ਕਿ ਮ੍ਰਿਤਕਾਂ ਦੇਹਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜੰਡਵਾਲਾ ਹਨੁਵੰਤਾ ਵਾਸੀ ਮਹਿੰਦਰ (22) ਬੀਤੀ ਰਾਤ ਆਪਣੇ ਦੋਸਤ ਕਮਲਜੀਤ ਪੁੱਤਰ ਬਿੱਲੂ ਨਾਲ ਮੋਟਰਸਾਈਕਲ ‘ਤੇ ਪਿੰਡ ਆਲਮਗੜ੍ਹ ਵਿੱਚ ਕਪੜੇ ਲੈਣ ਲਈ ਜਾ ਰਿਹਾ ਸੀ ਕਿ ਧਰਮਪੁਰਾ ਦੇ ਨੇੜੇ ਰਸਤੇ ਵਿੱਚ ਟਰਾਲੀ ਦੀ ਲਪੇਟ ਵਿੱਚ ਆਉਣ ਨਾਲ ਦੋਵੇਂ ਜਣੇ ਜ਼ਖ਼ਮੀ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਦੀ ਸੂਚਨਾ 108 ਐਂਬੂਲੈਂਸ ਡਰਾਈਵਰਾਂ ਨੂੰ ਦਿੱਤੀ ਜਿਨ੍ਹਾਂ ਨੇ ਉਨਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮਹਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਥਾਣਾ ਬਹਾਵਵਾਲਾ ਦੇ ਏ.ਐੱਸ.ਆਈ. ਭੁਪਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।ਇਕ ਹੋਰ ਮਾਮਲੇ ‘ਚ ਢਾਣੀ ਬਿਸ਼ੇਸ਼ਰਨਾਥ ਵਾਸੀ 18 ਸਾਲਾ ਸੁਮਿਤ ਬੀਤੀ ਰਾਤ ਪਿੰਡ ਦੇ ਹੀ ਬ੍ਰਿਜੇਸ਼ ਪੁੱਤਰ ਵਿਨੋਦ ਨਾਲ ਬਾਈਕ ਉੱਤੇ ਹਿੰਦੂਮਲ ਕੋਟ ਰੋਡ ‘ਤੇ ਜਾ ਰਿਹਾ ਸੀ ਕਿ ਜਦੋਂ ਉਹ ਸਚਖੰਡ ਸਕੂਲ ਨੇੜੇ ਪੁੱਜੇ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਅਣਪਛਾਤੇ ਬੋਲੈਰੋ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਦੋਵੇਂ ਜਣੇ ਜ਼ਖ਼ਮੀ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਮੈਬਰਾਂ ਨੂੰ ਦਿੱਤੀ ਜਿਸ ‘ਤੇ ਮੈਂਬਰ ਮੋਨੂ ਗਰੋਵਰ ਨੇ ਮੌਕੇ ਉੱਤੇ ਪੁੱਜ ਕੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਸੁਮਿਤ ਕੁਮਾਰ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

Previous articleਮਲੇਸ਼ੀਆ ਵਿੱਚ ਕਿਸ਼ਨਗੜ੍ਹ ਦੇ ਨੌਜਵਾਨ ਦੀ ਮੌਤ
Next articleਖਾਲਸਾਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਅੱਜ ਤੋਂ