ਫੈਸਲਾ – ਵਿਭਾਗ ਨੇ ਕਾਰਵਾਈ ਅਮਲ ‘ਚ ਨਾ ਲਿਆਂਦੀ ਤਾਂ ਤਿੱਖਾ ਪ੍ਰਦਰਸ਼ਨ 14 ਨੂੰ
ਨੂਰਮਹਿਲ (ਹਰਜਿੰਦਰ ਛਾਬੜਾ)- ਲੰਬੇ ਸਮੇਂ ਤੋਂ ਨੂਰਮਹਿਲ ਦੀਆਂ ਧਾਰਮਿਕ ਅਸਥਾਨਾਂ ਨਾਲ ਸੰਬੰਧਤ ਸੜਕਾਂ ਜਿਵੇਂ ਸਤਿਆ ਨਾਰਾਇਣ ਮੰਦਿਰ, ਰਾਮ ਮੰਦਿਰ ਤੋਂ ਇਲਾਵਾ ਨੂਰਮਹਿਲ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਨਾ ਬਣਨ ਅਤੇ ਬੀਤੇ ਕਾਫੀ ਦਿਨਾਂ ਤੋਂ ਪ੍ਰੋਫੈਸਰ ਕਲੋਨੀ ਦੇ ਸਰੇ-ਰਾਹ ਪਏ ਡੂੰਘੇ ਅਤੇ ਵੱਡੇ ਟੋਏ ਦਾ ਸਖ਼ਤ ਨੋਟਿਸ ਲੈਂਦਿਆਂ ਨੂਰਮਹਿਲ ਦੀਆਂ ਵੱਖ ਵੱਖ ਧਾਰਮਿਕ , ਸਮਾਜਿਕ ਆਗੂਆਂ ਦਾ ਵਫ਼ਦ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਦੀ ਅਗਵਾਈ ਹੇਠ ਜ਼ਿਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਨੂੰ ਮਿਲਿਆ ਅਤੇ ਲਿਖਤੀ ਤੌਰ ਤੇ ਮੰਗ ਪੱਤਰ ਦਿੱਤਾ ਜਿਸਤੇ ਡੀ.ਸੀ. ਸਾਹਿਬ ਨੇ ਤੁਰੰਤ ਪ੍ਰਭਾਵ ਐਕਸੀਅਨ ਪੀ.ਡਬਲਯੂ.ਡੀ, ਰਿਜਨਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ, ਈ.ਓ ਨੂਰਮਹਿਲ ਨੂੰ ਫੌਰੀ ਐਕਸ਼ਨ ਲੈਣ ਦੇ ਸਖ਼ਤ ਅਤੇ ਤੁਰੰਤ ਨਿਰਦੇਸ਼ ਜਾਰੀ ਕੀਤੇ। ਇਹ ਨਿਰਦੇਸ਼ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ, ਸਿਟੀ ਪ੍ਰਧਾਨ ਸਾਹਿਲ ਮੈਹਨ, ਗੁਰਪ੍ਰੀਤ ਸਨਸੋਆ, ਸੰਦੀਪ ਤੱਕਿਆਰ, ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਭੂਸ਼ਣ ਸ਼ਰਮਾ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਕੋਆਰਡੀਨੇਟਰ ਦਿਨਕਰ ਸੰਧੂ, ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਕੈਸ਼ੀਅਰ ਰਾਮ ਦਾਸ ਬਾਲੂ, ਪੀ.ਆਰ.ਓ ਜਗਨ ਨਾਥ ਚਾਹਲ, ਸਾਬਕਾ ਕੌਂਸਲਰ ਦੇਵ ਰਾਜ ਸੁਮਨ ਵੱਲੋਂ ਨੂਰਮਹਿਲ ਦੇ ਬੁਰੇ ਹਾਲਾਤਾਂ ਦੀ ਜਾਣਕਾਰੀ ਡੀ. ਸੀ ਸਾਹਿਬ ਨੂੰ ਸੁਣਾਉਣ ਤੋਂ ਬਾਅਦ ਜਾਰੀ ਹੋਏ।
ਇਸ ਕਾਰਵਾਈ ਤੋਂ ਬਾਅਦ ਫਿਰ ਵੀ ਸਮੂਹ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜੇਕਰ ਪੀ.ਡਬਲਯੂ.ਡੀ ਵਿਭਾਗ ਵੱਲੋਂ ਡੀ. ਸੀ ਸਾਹਿਬ ਹੁਕਮਾਂ ਦੀ ਪਰਵਾਹ ਨਾ ਕੀਤੀ ਤਾਂ ਮਿਤੀ 14 ਦਿਨ ਸ਼ੁਕਰਵਾਰ ਨੂੰ ਪੀ.ਡਬਲਯੂ.ਡੀ ਵਿਭਾਗ ਅਤੇ ਪ੍ਰਸ਼ਾਸਨ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਨੂਰਮਹਿਲ ਦੀ ਬਦ ਤੋਂ ਬਦਤਰ ਹੋ ਰਹੀ ਹਾਲਾਤ ਨੂੰ ਹੋਰ ਵਿਗੜਨ ਨਹੀਂ ਦਿੱਤਾ ਜਾਵੇਗਾ।