ਸੜਕਾਂ ’ਤੇ ਘੁੰਮਣ ਲੱਗਿਆ ਸਰਕਾਰੀ ਪਹੀਆ

ਬਠਿੰਡਾ (ਸਮਾਜਵੀਕਲੀ) : ਮੁਸਾਫ਼ਰਾਂ ਨੇ ਸਰਕਾਰ ਵੱਲੋਂ ਬੱਸਾਂ ਚਲਾਉਣ ਦੀ ਪਹਿਲਕਦਮੀ ਨੂੰ ਅੱਜ ਆਸ ਤੋਂ ਕਾਫ਼ੀ ਮੱਠਾ ਹੁੰਗਾਰਾ ਦਿੱਤਾ। ਦਿਨ-ਰਾਤ ਚਹਿਲ-ਪਹਿਲ ਵਾਲਾ ਬਠਿੰਡੇ ਦਾ ਬੱਸ ਅੱਡਾ ਪੂਰਾ ਦਿਨ ਯਾਤਰੀਆਂ ਦੇ ਕਦਮਾਂ ਦੀ ਆਹਟ ਨੂੰ ਤਰਸਦਾ ਰਿਹਾ। ਰੋਜ਼ਾਨਾ ਸੈਂਕੜੇ ਲਾਰੀਆਂ ਦੇ ਆਉਣ-ਜਾਣ ਵਾਲੇ ਇਸ ਕੇਂਦਰ ਤੋਂ ਦੋ ਮਹੀਨਿਆਂ ਦੇ ਵਕਫ਼ੇ ਮਗਰੋਂ ਸਿਰਫ਼ ਸਵਾ ਦਰਜਨ ਬੱਸਾਂ ਨੂੰ ਔਸਤਨ ਸਵਾ ਦਰਜਨ ਪ੍ਰਤੀ ਲਾਰੀ ਹੀ ਸਵਾਰੀਆਂ ਮਿਲੀਆਂ। ਬਠਿੰਡਾ ਦੇ ਪੀਆਰਟੀਸੀ ਡਿੱਪੂ ‘ਚੋਂ ਮਿਲੇ ਵੇਰਵਿਆਂ ਅਨੁਸਾਰ 3 ਬੱਸਾਂ ਚੰਡੀਗੜ੍ਹ, 2 ਮਾਨਸਾ, 2 ਬਰਨਾਲਾ, 2 ਮਲੋਟ, 1 ਮੁਕਤਸਰ ਅਤੇ 2 ਡੱਬਵਾਲੀ ਦੇ ਰੂਟ ‘ਤੇ ਗਈਆਂ। ਪਲੇਠੀ ਬੱਸ ਸੁਭਾ 16 ਸਵਾਰੀਆਂ ਲੈ ਕੇ 6 ਵਜੇ ਚੰਡੀਗੜ੍ਹ ਨੂੰ ਗਈ।

Previous articleਭਾਰਤ ਕਰੇਗਾ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੀ ਅਗਵਾਈ
Next articleਹਸਪਤਾਲ ਅਮਲੇ ਨੇ ਆਈਸੋਲੇਸ਼ਨ ਵਾਰਡ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ