ਆਰਐੱਸਐੱਸ ਤੇ ਭਾਜਪਾ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕਥਿਤ ਤੌਰ ’ਤੇ ਅਪਣਾ ਫਾਸ਼ੀਵਾਦੀ ਏਜੰਡਾ ਲਾਗੂ ਕਰਨ ਲਈ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ ਅਤੇ ਕੌਮੀ ਅਬਾਦੀ ਰਜਿਸਟਰ ਲਿਆਂਦੇ ਗਏ ਹਨ। ਇਸ ਵਾਸਤੇ ਦੇਸ਼ ਦਾ ਇਤਿਹਾਸ ਵੀ ਤੋੜਿਆ-ਮਰੋੜਿਆ ਜਾ ਰਿਹਾ ਹੈ ਅਤੇ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਇਥੇ ਦੇ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਨਾਗਰਿਕ ਕਾਨੂੰਨਾਂ ਖ਼ਿਲਾਫ਼ ਕੀਤੀ ਗਈ ਕਨਵੈਨਸ਼ਨ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਜਗਰੂਪ, ਸੀਪੀਆਈ (ਐੱਮਐੱਲ) ਨਿਊ ਡੈਮੋਕ੍ਰੇਸੀ ਦੇ ਦਰਸ਼ਨ ਖਟਕੜ, ਆਰਐੱਮਪੀਆਈ ਦੇ ਗੁਰਨਾਮ ਦਾਊਦ, ਬੀਕੇਯੂ ਕ੍ਰਾਂਤੀਕਾਰੀ ਦੇ ਟਹਿਲ ਸਿੰਘ ਹੁਸਨਰ, ਟੈਕਨੀਕਲ ਸਰਵਿਸ ਯੂਨੀਅਨ ਦੇ ਹਰਜੀਤ ਗੁੜੀ, ਸੀਪੀਆਈ ਦੇ ਹਰਲਾਭ ਦੂਹੇਵਾਲਾ, ਆਰਐੱਮਪੀਆਈ ਦੇ ਜਗਜੀਤ ਜੱਸੇਆਣਾ ਹੋਰਾਂ ਨੇ ਚਿਤਾਵਨੀ ਦਿੱਤੀ ਕਿ 25 ਮਾਰਚ ਨੂੰ ਇਨ੍ਹਾਂ ਫਾਸ਼ੀ ਹੱਲਿਆ ਖ਼ਿਲਾਫ਼ ਅਤੇ ਵੰਡ ਪਾਊ ਨਾਗਰਿਕ ਕਾਨੂੰਨ ਰੱਦ ਕਰਾਉਣ ਲਈ ਲੁਧਿਆਣਾ ਵਿੱਚ ਪੰਜਾਬ ਪੱਧਰ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ਼ਹਿਰ ਵਿੱਚ ਮਾਰਚ ਕਰਕੇ ਲੋਕਾਂ ਨੂੰ ਸੁਚੇਤ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ, ਜਿਸ ਦੀ ਅਗਵਾਈ ਵਿਦਿਆਰਥੀ ਆਗੂ ਗਗਨ ਸੰਗਰਾਮੀ ਤੇ ਮੰਗਾ ਆਜ਼ਾਦ ਨੇ ਕੀਤੀ।
ਇਸੇ ਦੌਰਾਨ ਵਿਗਿਆਨਕ ਗਰੁੱਪ ਟੀਐਸਯੂ ਬਿਜਲੀ ਬੋਰਡ ਦੀ ਵਿਸੇਸ਼ ਮੀਟਿੰਗ ਸਾਥੀ ਮੇਜਰ ਸਿੰਘ ਦੀ ਅਗਵਾਈ ਹੇਠ ਮਾਈ ਭਾਗੋ ਹੈਰੀਟੇਜ਼ ਪਾਰਕ ਵਿੱਚ ਹੋਈ,ਜਿਥੇ ਕੇਂਦਰ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਗਿਆ।
INDIA ਸੜਕਾਂ ’ਤੇ ਗੂੰਜੇ ਧਰਮ ਨਿਰਪੱਖਤਾ ਦੇ ਨਾਅਰੇ