ਸੜਕਾਂ ਉੱਤੇ ਡੁਲ੍ਹਦਾ ਖ਼ੂਨ

(ਸਮਾਜਵੀਕਲੀ)

ਅਖਬਾਰ ਦੇ ਪਹਿਲੇ ਸਫ਼ੇ ਤੇ ਨਜ਼ਰ ਗਈ ਤਾਂ ਸੜਕ ਦੁਰਘਟਨਾਵਾਂ ਨਾਲ ਮਾਰੇ ਗਏ ਲੋਕਾਂ ਦੀਆਂ ਫੋਟੋਆਂ ਦੇਖੀਆਂ ਮਨ ਸੋਚਣ ਲੱਗਾ ਕੋਈ ਦਿਨ ਨਹੀਂ ਜਾਂਦਾ ਜਦੋਂ ਅਜਿਹੀਆਂ ਖ਼ਬਰਾਂ ਨਾ ਆਉਂਦੀਆਂ ਹੋਣ। ਸੋਚ ਹੀ ਰਿਹਾ ਸੀ ਕੇ ਫੋਨ ਆਇਆ ਕੇ ਛੋਟੇ ਭਰਾ ਦਾ ਕਾਰ ਐਕਸੀਡੈਂਟ ਹੋ ਗਿਆ ਹੈ। ਇਸ ਵਿਚ ਇੱਕ ਦੋਸਤ ਨੇ ਜਾਨ ਗਵਾ ਲਈ ਸੀ, ਤੇ ਬਾਕੀ ਜ਼ਖਮੀ ਹੋ ਗਏ ਸਨ।

ਹਸਪਤਾਲ ਦੇ ਬਾਹਰ ਜਦ ਮੈਂ ਖੜਾ ਦੁਰਘਟਨਾਵਾਂ ਬਾਰੇ ਸੋਚ ਕੇ ਰੱਬ ਨਾਲ ਸ਼ਿਕਵਾ ਕਰ ਰਿਹਾਸੀਤਾਂ ਅੱਖਾਂ ਸਾਹਮਣੇ ਇੱਕ ਜਵਾਨ ਮੋਟਰਸਾਇਕਲ ਸਵਾਰ ਦੀ ਟਰੱਕ ਨਾਲ ਟਕਰਾ ਕੇ ਮੌਤ ਹੋ ਗਈ। ਪਤਾ ਲੱਗਾ ਪਿਛਲੇ ਸਾਲ ਉਸਦੀ ਵੱਡੀ ਭੈਣ ਵੀ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ। ਵਿਧਵਾ ਮਾਂ ਦਾ ਇਕਲੌਤਾ ਪੁੱਤਰ ਵੀ ਚਲਾ ਗਿਆ ਸੀ। ਇਹ ਘਟਨਾਵਾਂ ਕੋਈ ਇੱਕ ਘਰ ਦੀਆਂ ਨਹੀਂ ਹਨ। ਭਾਰਤ ਵਿਚ ਹਰ ਚਾਰ ਮਿੰਟ ਅੰਦਰ ਇੱਕ ਇਨਸਾਨ ਸੜਕ ਦੁਰਘਟਨਾ ਵਿਚ ਜਾਨ ਗਵਾ ਲੈਂਦਾ ਹੈ। ਇਹ ਅੰਕੜਾ ਸਬ ਤੋਂ ਵੱਧ ਭਾਰਤ ਦਾ ਹੀ ਹੈ।

ਇਸ ਦੇ ਲਗਭਗ ਤਿੰਨ ਗੁਣਾ ਲੋਕ ਅਪਾਹਿਜ ਹੋ ਜਾਂਦੇ ਹਨ, ਮਾਨਸਿਕ ਸੰਤਾਪ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਆਰਥਿਕਤਾ ਨੂੰ ਵੱਡੀ ਸੱਟ ਵਜਦੀ ਹੈ। ਘਰਾਂ ਦਾ ਤਾਣਾ-ਬਣਾ ਖ਼ਰਾਬ ਹੋ ਜਾਂਦਾ ਹੈ। ਵੱਡੀ ਗੱਲ ਇਹ ਕੇ ਜਾਣ ਵਾਲਿਆਂ ਵਿਚ ਬਹੁਤੀ ਗਿਣਤੀ ਨੌਜ਼ਵਾਨ ਵਰਗ ਦੀ ਹੁਮਦਿ ਹੈ।ਉਹ ਲੋਗ ਜਿਹਨਾਂ ਵਿਚ ਜ਼ਿੰਦਗੀ ਠਾਠਾਂ ਮਾਰ ਰਹੀ ਸੀ। ਬਸ ਚਟ ਕੇ ਵਿਚ ਸਬ ਖਤਮ। ਜਾਣਾ ਸਬ ਨੇ ਹੈ, ਪਰ ਇਹ ਨਾਂ ਬੇ-ਸਮੇਂ ਮੌਤਾਂ ਨੂੰ ਰੱਬ ਦਾ ਭਾਣਾ ਨਹੀਂ ਕਿਹਾ ਜਾ ਸਕਦਾ, ਇਸ ਲਈ ਅਸੀਂ ਜਿੰਮੇਵਾਰ ਹਾਂ।

ਭਾਰਤ ਵਿਚ ਹਰ ਸਾਲ ਸੜਕਾਂ ਤੇ ਟੋਏ-ਟਿੱਬਿਆਂ ਨਾਲ ਇੰਨੀਆਂ ਮੌਤਾਂ ਹੋ ਜਾਂਦੀਆਂ ਹਨ ਜਿੰਨੀਆਂ ਅੱਤਵਾਦੀ ਹਮਲੇ ਵਿਚ ਵੀ ਨਹੀਂ ਹੁੰਦੀਆਂ। ਪਰ ਅੱਤਵਾਦ ਤਾਂ ਮੁੱਦਾ ਬਣ ਗਿਆ ਪਰ ਇਹ ਜ਼ਾਲਿਮ ‘ਟੋਏ’ ਮੁੱਦਾ ਨਹੀਂ ਬਣ ਸਕੇ। ਅਸਲ ਵਿਚ ਸੜਕ ਦੁਰਘਟਨਾਵਾਂ ਵਿਚ ਦੋਸ਼ੀ ਤੈ ਕਰਨਾ ਮੁਸ਼ਕਿਲ ਹੁੰਦਾ ਹੈ। ਸੋ ਅਸੀਂ ਰੱਬ ਦਾ ਭਾਣਾ ਮੰਨ ਕੇ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਖੋਖਣ ਤੇ ਸਮੱਸਿਆ ਦੇ ਅਸਲ ਕਾਰ ਨਾਂ ਦਾ ਪਤਾ ਲੱਗ ਜਾਂਦਾ ਹੈ। ਪਰ ਬਦਕਿਸਮਤੀ ਨਾਲ ਅੱਸੀਂ ਅਧਿਅਨ ਕਰਨਾ ਛੱਡ ਦਿੱਤਾ ਹੈ। ਜਿਸ ਦਾ ਫਾਇਦਾ ਹੁਕਮਰਾਨ ਲੈ ਜਾਂਦੇ ਹਨ।

ਅਸੀਂ ਕਿਸਮਤ ਸਿਰ ਗੱਲ ਬੰਨ ਕੇ, ਰੱਬ ਦਾ ਭਾਣਾ ਮੰਨ ਕੇ ਆਤਮਿਕ ਸ਼ਾਂਤੀ ਪ੍ਰਾਪਤ ਕਰਨ ਦਾ ਯਤਨ ਕਰਦੇ ਹਾਂ। ਇਹ ਠੀਕ ਹੈ ਕਿ ਜਾਣ ਵਾਲੇ ਵਾਪਿਸ ਨਹੀਂ ਆਉਂਦੇ। ਪਰ ਜੇ ਕਾਰ ਨਾਂ ਤੇ ਵਿਚਾਰ, ਅਤੇ ਹੱਲ ਤੇ ਅਮਲ ਕਰੀਏ ਤਾਂ ਕਈ ਭਵਿੱਖ ਦੀਆਂ ਦੁਰਘਟਨਾਵਾਂ ਟੱਲ ਸਕਦੀਆਂ ਹਨ।

ਸੜਕ ਦੁਰਘਟਨਾਵਾਂ ਦੇ ਹੱਲ ਬਹੁ-ਪੱਖੀ ਹਨ, ਜਿਵੇਂ; ਹੈਲਮੇਟ ਪਾਉਣਾ ਚਾਹੀਦਾ ਹੈ, ਸੀਟ ਬੈਲਟ ਲਾਉਣੀ ਚਾਹੀਦੀ ਹੈ, ਹੌਲੀ ਚੱਲਣਾ, ਨਸ਼ਾ ਨਾ ਕਰਨਾ, ਇੱਕ ਪਾਸੜ ਸੜਕਾਂ, ਸੜਕਾਂ ਤੇ ਜਾਨਵਰਾਂ ਨੂੰ ਨਾ ਆਣ ਦੇਣਾ, ਐਮਰਜੰਸੀ ਐਮਬੂਲੈਂਸ ਦੀ ਉਪਲਬਧਤਾ, ਸੜਕਾਂ ਤੇ ਟੋਏ-ਟਿੱਬੇ ਪੂਰਨੇ, ਸਪੀਡ ਜ਼ੋਨ ਬਣਾਉਣੇ, ਚਚਟਵ ਕੈਮਰੇ ਲਗਾਉਣੇ,  ਸੜਕ ਕੰਡੇ ਵੱਡੇ-ਵੱਡੇ ਰੁੱਖ ਨਹੀਂ ਲਾਉਣੇ… ਆਦਿ। ਗੱਲ ਸਿਰਫ ਹੱਲ ਦੀ ਨਹੀਂ, ਹੱਲ ਨੂੰ ਲਾਗੂ ਕਰਨ ਦੀ ਹੈ। ਜੋ ਡਰਾਈਵਰ ਭਾਰਤ ਵਿਚ ਅੰਨ੍ਹੇ ਵਾਹ ਗੱਡੀ ਚਲਾਉਂਦੇ ਹਨ, ਓਹਨਾ ਨੂੰ ਬਾਹਰਲੇ ਮੁਲਕਾਂ ਵਿਚ ਵਧੀਆ ਡਰਾਈਵਰ ਮੰਨਿਆ ਜਾਂਦਾ ਹੈ। ਕਾਰਣ ‘ਡੰਡਾ’ ਹੈ, ਜਦੋਂ ਕਾਨੂੰਨ ਸਖ਼ਤੀ ਨਾਲ ਲਾਗੂ ਹੋਣਗੇ ਤਾਂ ਲੋਗ ਪਾਲਣਾ ਵੀ ਕਰਨਗੇ।

ਜੇ ਇਨਸਾਨ ਹੀ ਸੁਲਝ ਜਾਵੇ ਤਾਂ ਸਮੱਸਿਆ ਕਾਹਦੀ। ਪਰ ਨਾ ਇਨਸਾਨ ਸੁਲਜੇ, ਨਾ ਸਮੱਸਿਆ ਹੱਲ ਹੋਵੇ। ਇਨਸਾਨੀ ਮੰਨ ਸ਼ੁਰੂ ਤੋਂ ਹੀ ਆਜ਼ਾਦ ਖਿਆਲੀ ਹੈ। ਉਹ ਆਪਣੇ ਆਪ ਨਿਯਮਾਂ ਦੀ ਪਾਲਣਾ ਘਟ ਹੀ ਕਰੇਗਾ। ਬਾਹਰਲੇ ਮੁਲਕਾਂ ਵਿਚ ਗ਼ਲਤ ਪਾਰਕਿੰਗ ਦਾ ਹਰਜ਼ਾਨਾ 300 ਡਾਲਰ ਭਾਵ ਲਗਭਗ 15000 ਰੁਪਏ ਹੈ। ਜਦੋਂ ਇੱਕ ਵਾਰ ਹਰਜ਼ਾਨਾ ਭਰਨਾ ਪੈਂਦਾ ਹੈ ਤਾਂ ਬੰਦਾ ਅੱਗੇ ਤੋਂ ਗ਼ਲਤੀ ਕਰਨ ਤੋਂ ਪਹਿਲਾ ਕਈ ਵਾਰ ਸੋਚਦਾ ਹੈ।

ਇਸ ਲਈ ਵੱਧ ਜੁੱਮੇਵਾਰੀ ਸਰਕਾਰ ਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ‘ਸੜਕ ਦੁਰਘਟਨਾਵਾਂ’ ਲਈ ਖਾਸ ਅਦਾਰਾ (authority) ਬਣਾਵੇ।ਜਿਸ ਉੱਤੇ ਹਰ ਸੜਕ ਦੁਰਘਟਨਾ ਦੀ ਜ਼ਾਵਾਬਦੇ ਹੀ ਤੈ ਕੀਤੀ ਜਾਵੇ। ਉਹ ਹੀ ਕਾਰਣ ਤਲਾਸ਼ੇ, ਪਾਲਿਸੀ ਬਣਾਵੇ, ਨਿਯਮ ਬਣਾਵੇ ਤੇ ਲਾਗੂ ਕਰਵਾਵੇ। ਜ਼ਾਵਾਬਦੇਹੀ ਤੇ ਜਿੰਮੇਵਾਰੀ ਤੈ ਹੋਣ ਤੇ ਕੰਮ ਸੁਚਾਰੂ ਢੰਗ ਨਾਲ ਚੱਲੇਗਾ ਤੇ ਸਿੱਟੇ ਵੀ ਸਾਰਥਕ ਆਉਣਗੇ।

ਪਰ ਸਰਕਾਰ ਨੂੰ ਕਿ ਪਈ ਹੈ ਕਿ ਉਹ ਇੰਨੀ ਸਿਰਦਰਦੀ ਲਵੇ।  ਉਸਨੂੰ ਪਤਾ ਹੈ ਕਿ ਉਸ ਨੂੰ ਵੋਟ ਹੋਰ ਢੰਗਾਂ ਨਾਲ ਮਿਲ ਜਾਣੀ ਹੈ, ਜਿਵੇਂ; ਨੌਕਰੀ ਲਗਵਾ ਕੇ, ਮਸਲੇ ਸੁਲਝਾ ਕੇ, ਧਰਮ-ਜਾਤ ਦੇ ਨਾਮ ਤੇ, ਗਵਾਂਢੀ ਮੁਲਕ ਜਾਂ ਪ੍ਰਾਂਤ ਨੂੰ ਦੁਸ਼ਮਣ ਦਿਖਾਕੇ, ਧਾਰਮਿਕ ਸਮਾਗਮ ਜਾਂ ਦਾਨ-ਪੁਨ ਕਰਕੇ, ਪੈਸੇ ਦੇ ਕੇ, ਭਾਵ ਕਿਸੇ ਵੀ ਤਰਾਂ ਜਨਤਾ ਦਾ ਦਿਲ ਜਿੱਤ ਕੇ … ਆਦਿ। ਡੇਮੋਕ੍ਰੇਸੀ (ਲੋਕਤੰਤਰ) ਵਿਚ ਅਸਲੀ ਤਾਕਤ ਜਨਤਾ ਦੇ ਹੱਥ ਹੁੰਦੀ ਹੈ। ਜਨਤਾ ਸਰਕਾਰ ਨੂੰ ਚੁਣਦੀ ਹੈ, ਸਰਕਾਰ ਜਨਤਾ ਦੀ ਨੁਮਾਏਂਦਾਗੀ ਕਰਦੀ ਹੋਈ ਰਾਜ ਕਰਦੀ ਹੈ। ਸੋਸ਼ਲ ਕੰਟ੍ਰੈਕਟ ਥਿਊਰੀ ਅਧੀਨ ਜਨਤਾ ਆਪਣੀ ਆਜ਼ਾਦੀ ਨੂੰ ਸਰਕਾਰ ਅਧੀਨ ਕਰਦੀ ਹੈ, ਸਰਕਾਰ ਬਦਲੇ ਵਿਚ ਓਹਨਾ ਦੇ ਅਧਿਕਾਰਾਂ ਦੀ ਰੱਖਿਆ ਕਰਦੀ ਹੈ।

ਸੋ ਸਰਕਾਰ ਦਾ ਫਰਜ਼ ਹੈ ਉਹ ਜਨਤਾ ਦੇ ਜਾਨ-ਮਾਲ ਦੀ ਰੱਖਿਆ ਕਰੇ। ਪਰ ਇਸ ਲਈ ਜਨਤਾ ਨੂੰ ਸਰਕਾਰ ਤੇ ਦਬਾ ਬਣਾਉਣਾ ਪਵੇਗਾ। ਪਰ ਜਨਤਾ ਨੂੰ ਆਪਣੇ ਅਧਿਕਾਰਾਂ ਅਤੇ ਸਰਕਾਰ ਤੇ ਦਬਾ ਪਾਉਣ ਦੇ ਤਰੀਕਿਆਂ ਦਾ ਹੀ ਨਹੀਂ ਪਤਾ। ਇਸ ਲਈ ਪਹਿਲਾ ਕਦਮ ਗਿਆਨ ਲੈਣਾ ਹੈ। ਦੂਸਰਾ ਕਦਮ ਗਿਆਨ ਨੂੰ ਵਰਤਣਾ ਹੈ। ਗਿਆਨ ਸੰਵਿਧਾਨ ਦਾ, ਰਾਜਨੀਤੀ ਦਾ, ਸਿਸਟਮ ਦਾ, ਕਾਨੂੰਨ ਦਾ, RTI (Right To Information) ) ਦਾ…ਆਦਿ। ਇਹਨਾਂ ਮੁੱਦਿਆਂ ਤੇ ਆਪਸ ਵਿਚ ਵਿਚਾਰ ਚਰਚਾ  ਕਰਨੀ ਚਾਹੀਦੀ ਹੈ।

ਸੰਗਠਿਤ ਹੋਣਾ ਵੀ ਬਹੁਤ ਜ਼ਰੂਰੀ ਹੈ। ਸੰਗਠਿਤ ਲੋਕਾਂ ਦੀ ਆਵਾਜ਼ ਨੂੰ ਸਰਕਾਰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ। ਦਿੱਲੀ ਗੈਂਗਰੇਪ ਮਾਮਲੇ ਵਿਚ ਫਾਂਸੀ ਦੀ ਸਜਾ ਉਪਲਬਧ ਨਹੀਂ ਸੀ, ਪਰ ਜਨਤਾ ਦੇ ਆਕ੍ਰੋਸ਼ ਸਾਹਮਣੇ ਕਾਨੂੰਨ ਨੂੰ ਵੀ ਬਦਲਣਾ ਪਿਆ ਤੇ ਅੱਜ ਸਾਰੇ ਦੋਸ਼ੀ ਸੂਲੀ ਤੇ ਟੰਗੇ ਜਾਂ ਚੁੱਕੇ ਹਨ। ਹਾਲਾਂ ਕਿ ਮੈਂ ਵਿਅਕਤੀਗਤ ਰੂਪ ਵਿਚ ਮੌਤ ਦੀ ਸਜਾ ਦਾ ਪੱਖਦਾਰ ਨਹੀਂ ਹਾਂ। ਇਸ ਵਿਸ਼ੇ ਤੇ ਫੇਰ ਕਦੀ ਗੱਲ ਕਰਾਂਗੇ।

ਸਿਸਟਮ ਤੇ ਸਰਕਾਰ ਦਾ ਡੰਡਾ, ਸਰਕਾਰ ਤੇ ਗਿਆਨਵਾਨ ਜਨਤਾ ਦਾ ਡੰਡਾ। ਇਸ ਫਾਰਮੂਲੇ ਨਾਲ ਹੀ ਸਮੱਸਿਆਵਾਂ ਦਾ ਹੱਲ ਲੱਭਿਆ ਜਾਂ ਸਕਦਾ ਹੈ। ਪ੍ਰਸਿੱਧ ਪੰਜਾਬੀ ਕਵੀ ਲਾਲ ਸਿੰਘ ਦਿਲ ਦਾ ਕਥਨ ਹੈ:
ਜੋ ਲੜਨਾ ਨਹੀਂ ਜਾਣਦੇ
ਜੋ ਲੜਨਾ ਨਹੀਂ ਚਾਹੁੰਦੇ
ਉਹ ਗੁਲਾਮ ਬਣਾ ਲਏ ਜਾਂਦੇ ਹਨ

ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਗੁਲਾਮ ਬਣੇ ਰਹਿਣਾ ਹੈਜਾਂ ਗਿਆਨਵਾਨ ਹੋ ਕੇ ਵਿਗੜੇ ਹੋਏ ਸਿਸਟਮ ਦੇ ਖਿਲਾਫ ਲੜਨਾ ਹੈ।

ਪਰਗਟ ਸਿੰਘ, ਟਾਂਡਾ ਉੜਮੁੜ

Previous articleUS backs Israel’s West Bank annexation plan despite concerns
Next articleNew navigation policy on anvil, IN-SPACe to be separate vertical: ISRO chief