ਸ੍ਰੋਮਣੀ ਅਕਾਲੀ ਦਲ ਨੂੰ ਝਟਕਾ ਦੋ ਕੌਸਲਰ ਕਾਂਗਰਸ ਵਿੱਚ ਸ਼ਾਮਲ

ਮਹਿਤਪੁਰ – (ਨੀਰਜ ਵਰਮਾ) ਮਹਿਤਪੁਰ ਦੀ ਰਾਜਨੀਤਿਕ ਸਿਆਸਤ ਵਿੱਚ ਅਕਾਲੀ ਦਲ ਨੂੰ ਉਸ ਸਮੇ ਵੱਡਾ ਝਟਕਾ ਲੱਗਾ ਜਦੋ ਅਕਾਲੀ ਦੇ ਦੋ ਮਜੂਦਾ ਕੌਸਲਰ ਸੰਧੂ ਤੇ ਮਹਿਤਾ ਆਪਣੇ ਪਰਿਵਾਰਾ ਅਤੇ ਵਰਕਰਾਂ ਨਾਲ ਅਕਾਲੀ ਦੱਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਇਹਨਾਂ ਕੌਸਲਰਾਂ ਅਤੇ ਪਰਿਵਾਰਾ ਨੂੰ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੈਰੋਵਾਲੀਆ ਜੀ ਆਇਆ ਕਿਹਾ ਅਤੇ ਭਰੋਸਾ ਦਵਾਇਆ ਕਿ ਉਨਾਂ ਨੂੰ ਕਾਂਗਰਸ ਵਿੱਚ ਬਣਦਾ ਸਨਮਾਨ ਸਤਿਕਾਰ ਦਿੱਤਾ ਜਾਵੇਗਾ । ਜਿਕਰਯੋਗ ਹੈ ਮਹਿਤਾ ਪਰਿਵਾਰ ਤੇ ਸੰਧੂ ਪਰਿਵਾਰ ਦਾ ਮਹਿਤਪੁਰ ਚ ਕਾਫੀ ਪ੍ਰਭਾਵ ਹੈ ਅਤੇ ਉਕਤ ਮਹਿਤਪੁਰ ਨਗਰ ਪੰਚਾਇਤ ਦੀ ਇਲੈਕਸ਼ਨ ਕਾਫੀ ਬਹੁਮੱਤ ਨਾਲ ਜਿੱਤੇ ਸਨ ।
     ਇਸ ਮੌਕੇ ਇਥੇ ਇੱਕ ਨਿੱਜੀ ਪੈਲੇਸ ਵਿੱਚ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੈਰੋਵਾਲੀਆ ਨੇ ਕਾਂਗਰਸੀ ਵਰਕਰਾ ਨਾਲ ਮੀਟਿੰਗ ਕਰਦੇ ਹੋਇਆ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਤੋਖ ਸਿੰਘ ਚੋਧਰੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸੰਤੋਖ ਸਿੰਘ ਚੋਧਰੀ ਇਸ ਹਲਕਾ ਸ਼ਾਹਕੋਟ ਦੇ ਵਿੱਚ ਭਾਰੀ ਵੋਟਾ ਦੇ ਫਰਕ ਨਾਲ ਜਿੱਤਣਗੇ । ਇਸ ਮੌਕੇ ਕੌਸਲਰ ਰਮੇਸ਼ ਮਹੇ,ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਰਾਜ ਕੁਮਾਰ ਜੱਗਾ,ਸੀਨੀਅਰ ਕਾਂਗਰਸੀ ਆਗੂ ਬਲਵੰਤ ਸਿੰਘ ਸਮਰਾਂ,ਕੌਸਲਰ ਕਾਂਤੀਜੀਤ ਸਿੰਘ ਚੌਹਾਨ ਕੌਸਲਰ ਮਹਿੰਦਰਪਾਲ ਟੂਰਨਾਂ,ਕੌਸਲਰ ਕਮਲ ਕਿਸ਼ੋਰ,ਪ੍ਰਧਾਨ ਕਸ਼ਮੀਰੀ ਲਾਲ,ਹਰਭਜਨ ਲਾਲ,ਯੂਥ ਆਗੂ ਪ੍ਰਸੋ਼ਤਮ ਲਾਲ,ਜੌਨੀ ਮਹੇ,ਬਾਬਾ ਪਲਵਿੰਦਰ ਸਿੰਘ ਚੀਮਾਂ,ਕੁਲਬੀਰ ਸਿੰਘ,ਸੋਨੂੰ ਕੰਗ ਪੀ.ਏ ਵਿਧਾਇਕ ਲਾਡੀ ਸ਼ੈਰੋਵਾਲੀਆ,ਸਰਪੰਚ ਰਾਜੂ ਖੈਹਰਾ, ਮਿੱਤਰ ਮੋਹਣ ਚੌਹਾਨ ਸਾਬਕਾ ਸਰੰਪਚ ਆਦਿ ਹਾਜਰ ਸਨ ।
Previous articleਲੈਸਟਰਸ਼ਾਇਰ ਦੇ ਓਡਬੀ ਐਂਡ ਵਿਗਸਟਨ ਬਰੋ ਕੌਂਸਲ ਦੀ ਚੋਣ  ਚ ਬਹੁਤ ਸਾਰੇ ਪੰਜਾਬੀ ਚੋਣ ਮੈਦਾਨ ‘ਚ 
Next articleBetween Martyrs and Victims – K.P. Sasi