ਸ੍ਰੀ ਹਰਿਮੰਦਰ ਸਾਹਿਬ ‘ਚ ਉਮੜੀ ਸੰਗਤ ਦੀ ਭੀੜ, ਜੰਮ ਕੇ ਹੋਈ ਸਮਾਜਿਕ ਦੂ੍ਰੀ ਦੀ ਉਲੰਘਣਾ

ਪੰਜਾਬ,ਅੰਮ੍ਰਿਤਸਰ (ਕੌੜਾ) (ਸਮਾਜਵੀਕਲੀ) : ਬੀਤੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸੰਗਤ ਪਹੁੰਚੀ। ਇਸ ਮੌਕੇ ਭੀੜ ‘ਤੇ ਕਾਬੂ ਪਾਉਣ ਲਈ ਪੁਲਸ ਨੂੰ ਸਖਤ ਕਾਰਵਾਈ ਕਰਨੀ ਪਈ। ਜਾਣਕਾਰੀ ਅਨੁਸਾਰ ਲੰਗਰ ਸ੍ਰੀ ਗੁਰੂ ਰਾਮਦਾਸ ਵਾਲੀ ਸਾਇਡ ‘ਤੇ ਲੱਗੇ ਪੁਲਸ ਨਾਕੇ ‘ਤੇ ਸੰਗਤ ਦਾ ਭਾਰੀ ਇਕੱਠ ਹੋਇਆ, ਜਿਸ ਦੌਰਾਨ ਸਮਾਜਿਕ ਦੂ੍ਰੀ ਦੀਆਂ ਜੰਮ ਕੇ ਧੱਜੀਆਂ ਉੱਡੀਆਂ।

PunjabKesari
ਇਸੇ ਤਰ੍ਹਾਂ ਪਾਪੜਾਂ ਵਾਲੇ ਬਾਜ਼ਾਰ ਵਾਸੀ ਸਾਈਡ ਲੱਗੇ ਪੁਲਸ ਨਾਕੇ ‘ਤੇ ਵੀ ਸੰਗਤ ਦੀ ਭੀੜ ਇਕੱਠੀ ਹੋ ਗਈ। ਪੁਲਸ ਨਾਲ ਸੰਗਤ ਨੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਾਕੇ ਤੋੜ ਕੇ ਅੰਦਰ ਵੜ ਗਈ ਪਰ ਪੁਲਸ ਅਤੇ ਸੇਵਾਦਾਰਾਂ ਨੇ ਮੌਕੇ ‘ਤੇ ਸਥਿਤੀ ਸੰਭਾਲ ਕੇ ਮਰਿਆਦਾ ਬਣਾਈ ਰੱਖੀ ਪਰ ਥੋੜ੍ਹੀ ਦੇਰ ਬਾਅਦ ਪੁਲਸ ਨੇ ਨਾਕਿਆਂ ਨੂੰ ਖੋਲ੍ਹ ਕੇ ਸੰਗਤ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ।
PunjabKesari
ਉਥੇ ਹੀ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਸੱਜੇ ਪਾਸੇ ਵੱਲ ਸਥਿਤ ਗੁਰਦੁਆਰਾ ਲਾਚੀ ਬੇਰ ਸਾਹਿਬ ਵਿਖੇ ਕੋਰੋਨਾ ਫਤਿਹ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਮੁੱਚੀ ਲੋਕਾਈ ਦੇ ਭਲੇ ਲਈ ਅਰਦਾਸ ਕੀਤੀ ਗਈ। ਖੁਦ ‘ਚ ਇੱਕ ਵਿਲੱਖਣ ਇਤਿਹਾਸ ਸਮੋਈ ਬੈਠੀ ਲਾਚੀ ਬੇਰ ਨੂੰ ਛੋਟੇ-ਛੋਟੇ ਲਾਚੀਆਂ ਵਰਗੇ ਬੇਰ ਲੱਗਦੇ ਨੇ, ਜਿਸ ਕਾਰਨ ਇਸ ਦਾ ਨਾਂ ਲਾਚੀ ਬੇਰ ਪੈ ਗਿਆ।

Previous articleਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਉਡਾਣ ਰੱਦ
Next articleਸਟਾਫ ਅਤੇ ਪੈਸੇ ਦੀ ਸਕਾਟਲੈਡ ਦੀਆਂ ਜੇਲਾਂ ”ਚ ਦੀ ਘਾਟ