ਸ੍ਰੀ ਮੁਕਤਸਰ ਸਾਹਿਬ, ਨਕੋਦਰ (ਹਰਜਿੰਦਰ ਛਾਬੜਾ) (ਸਮਾਜਵੀਕਲੀ) : ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਬਹੁਤ ਜ਼ਿਆਦਾ ਵਿਗੜੀ ਹੋਈ ਹੈ । ਜਿਸ ਕਰਕੇ ਆਵਾਜਾਈ ਵਿੱਚ ਕਾਫੀ ਰੁਕਾਵਟ ਹੁੰਦੀ ਹੈ ਅਤੇ ਦੁਰਘਟਨਾਵਾਂ ਦਾ ਡਰ ਬਣਿਆਂ ਰਹਿੰਦਾ ਹੈ ।
ਸੜਕ ਦੀ ਹਾਲਤ ਮੰਦੀ ਹੋਣ ਕਰਕੇ ਟ੍ਰੈਫ਼ਿਕ ਦੀ ਸਮੱਸਿਆ ਬਣੀ ਰਹਿੰਦੀ ਹੈ । ਜਿਸ ਦੇ ਕਾਰਨ ਆਵਾਜਾਈ ਦੇ ਸਾਧਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ । ਮੌਜੂਦਾ ਸਮੇਂ ਦੇ ਵਧਦੇ ਟ੍ਰੈਫ਼ਿਕ ਨੂੰ ਦੇਖਦੇ ਹੋਏ ਸੜਕ ਦੀ ਚੌੜਾਈ ਬਹੁਤ ਘੱਟ ਜਾਪਦੀ ਹੈ । ਜਿਸ ਕਰਕੇ ਕਿਸੇ ਵੇਲ੍ਹੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦਾ ਹੈ । ਕਈ ਵਾਰ ਵੇਖਿਆ ਗਿਆ ਹੈ ਕਿ ਜਦੋਂ ਕਦੇ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਮੀਂਹ ਦਾ ਪਾਣੀ ਸੜਕ ਵਿਚਲੇ ਟੋਇਆਂ ਵਿੱਚ ਖੜ ਜਾਂਦਾ ਹੈ । ਪਾਣੀ ਕਾਰਨ ਸੜਕ ਤੇ ਟ੍ਰੈਫਿਕ ਵਿੱਚ ਬਹੁਤ ਜਿਆਦਾ ਵਾਧਾ ਹੁੰਦਾ ਹੈ ਅਤੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ।
ਸੜਕ ਵਿੱਚ ਹੋਏ ਟੋਏ ਆਵਾਜਾਈ ’ਚ ਵਿਘਨ ਪਾਉਂਦੇ ਹਨ ਅਤੇ ਦੁਰਘਟਨਾਵਾਂ ਨੂੰ ਬੁਲਾਵਾ ਦਿੰਦੇ ਹਨ । ਇਸ ਦੌਰਾਨ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ । ਲੋਕਾਂ ਦੀ ਸਰਕਾਰ ਨੂੰ ਮੰਗ ਹੈ ਕਿ ਛੇਤੀ ਤੋਂ ਛੇਤੀ ਸੜਕ ਦੀ ਮੁਰੰਮਤ ਕਰਵਾਈ ਜਾਵੇ । ਜਿਸ ਤਰ੍ਹਾਂ ਕਿ ਪੰਜਾਬ ਦੀਆਂ ਸਾਰੀਆਂ ਸੜਕਾਂ ਚੌੜੀਆਂ ਕਰਕੇ ਚਾਰ-ਲਾਈਨ ਕੀਤੀਆਂ ਗਈਆਂ ਹਨ ਉਸੇ ਤਰਾਂ ਹੀ ਇਸ ਸੜਕ ਨੂੰ ਵੀ ਚੌੜੀ ਕਰਕੇ ਇਸਦੀ ਹਾਲਤ ਵਿੱਚ ਸੁਧਾਰ ਲਿਆਂਦਾ ਜਾਵੇ । ਜਿਸ ਕਾਰਨ ਦੁਰਘਟਨਾਵਾਂ ਦੇ ਖਤਰੇ ਨੂੰ ਟਾਲਿਆ ਜਾ ਸਕਦਾ ਹੈ ।