ਇੰਗਲੈਂਡ (ਸਮਾਜ ਵੀਕਲੀ): ਇੰਡੀਆ ਵਿੱਚ ਕੋਰੋਨਾ ਵਾਇਰਸ ਦੇ ਨਾਲ ਹਲਾਤ ਖਰਾਬ ਹੁੰਦਿਆਂ ਦੇਖ ਕੇ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਐਂਡ ਐਬਰੌਡ ਵੱਲੋਂ ਆਕਸੀਜਨ ਕੰਸੇਨਟ੍ਰੇਟਰ ਭੇਜੇ ਗਏ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਅਤੇ ਅਬਰੌਡ ਦੇ ਪ੍ਰਧਾਨ ਸ੍ਰੀ ਦਲਾਵਰ ਸਿੰਘ ਬਾਘਾ ਜੀ ਨੇ ਕਿਹਾ ਕਿ ਕੀ ਇਸ ਵਕਤ ਇੰਡੀਆ ਵਿੱਚ ਹਾਲਾਤ ਦੇ ਮੱਦੇਨਜ਼ਰ ਇਹ ਸੇਵਾ ਭੇਜੀ ਜਾ ਰਹੀ ਹੈ ਅਤੇ ਸਾਨੂੰ ਸਾਰਿਆਂ ਨੂੰ ਮਨੁੱਖਤਾ ਦੀ ਸੇਵਾ ਇਕੱਠੇ ਹੋ ਕੇ ਕਰਨੀ ਚਾਹੀਦੀ ਹੈ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਸਭਾਵਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਸੇਵਾ ਕਰ ਕੇ ਸਹਿਯੋਗ ਦਿੱਤਾ ਉਨ੍ਹਾਂ ਦੱਸਿਆ ਇਹ ਆਕਸੀਜਨ ਕੰਸੇਨਟ੍ਰੇਟਰ ਸ੍ਰੀ ਗੁਰੂ ਰਵਿਦਾਸ ਸਭਾ ਕਰੋਲ ਬਾਗ ਦਿੱਲੀ ਵਿੱਚ ਜਾਣਗੇ ਅਤੇ ਕਰੋਲ ਬਾਗ ਦਿੱਲੀ ਦੀ ਸਭਾ ਅੱਗੇ ਸੇਵਾ ਕਰੇਗੀ ਸ੍ਰੀ ਗੁਰੂ ਰਵਿਦਾਸ ਸਭਾ ਸਾਊਥਹਾਲ ਦੇ ਪ੍ਰਧਾਨ ਸ੍ਰੀ ਯੋਗਰਾਜ ਅਹੀਰ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਇਹ ਜੋ ਸੇਵਾ ਅਤੇ ਸਹਿਯੋਗ ਇਸੇ ਤਰ੍ਹਾਂ ਹੀ ਜਾਰੀ ਰੱਖੀਆ ਜਾਵੇ ਤਾਂ ਕਿ ਅੱਗੇ ਪੰਜਾਬ ਵਿੱਚ ਵੀ ਸੇਵਾ ਹੋ ਸਕੇ। ਸ੍ਰੀ ਗੁਰੂ ਰਵਿਦਾਸ ਸਭਾ ਬੈੱਡਫੋਰਡ ਦੇ ਪ੍ਰਧਾਨ ਸ੍ਰੀ ਜਸਵਿੰਦਰ ਕੁਮਾਰ ਜੀ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕੀ ਰਵਿਦਾਸੀਆ ਏਡ ਇਸੇ ਤਰ੍ਹਾਂ ਜਾਰੀ ਰਹੇ।
ਇਸ ਮੌਕੇ ਉਨ੍ਹਾਂ ਨਾਲ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਦੇ ਯੂਰੋਪ ਐਂਡ ਐਬਰੌਡ ਦੇ ਜਨਰਲ ਸੈਕਟਰੀ ਜਸਵੀਰ ਰਾਮ ਹੀਰ ਜੀ, ਸੀਨੀਅਰ ਵਾਈਸ ਪ੍ਰਧਾਨ ਸ੍ਰੀ ਮੋਹਨ ਲਾਲ ਹਮਰਾਜ਼ ਜੀ, ਵਾਈਸ ਪ੍ਰਧਾਨ ਸ੍ਰੀ ਰੇਸ਼ਮ ਬੰਗੜ ਜੀ, ਵਾਈਸ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਅਤੇ ਐਬਰੌਡ ਦੇ ਯੂਰਪ ਦੇ ਵਾਈਸ ਪ੍ਰਧਾਨ ਸ੍ਰੀ ਛਿੰਦਰ ਪਾਲ ਜੀ , ਜਨਰਲ ਸੈਕਟਰੀ ਸ੍ਰੀ ਜੀਵਨ ਲਾਲ ਜੀ, ਅਸਿਸਟੈਂਟ ਜਨਰਲ ਸੈਕਟਰੀ ਸ੍ਰੀ ਹਰਨੇਕ ਰਾਜ ਬਿਰਾਹ ਜੀ, ਸ੍ਰੀ ਗੁਰੂ ਰਵਿਦਾਸ ਸਭਾ ਡਾਰਲਸਟਨ ਦੇ ਪ੍ਰਧਾਨ ਰਾਮ ਕਿਸ਼ਨ ਮਹਿਮੀ ਜੀ ਸ੍ਰੀ ਗੁਰੂ ਰਵਿਦਾਸ ਸਭਾ ਨੌਰਥੈਂਪਟਨ ਪ੍ਰਧਾਨ ਸ਼੍ਰੀ ਬਾਲ ਹੈਲਨ ਜੀ, ਸ੍ਰੀ ਗੁਰੂ ਰਵਿਦਾਸ ਸਭਾ ਡਰਬੀ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਇਰਥ ਪ੍ਰਧਾਨ ਸ੍ਰੀ ਪਰਗਨ ਰਾਮ ਗੁਰੂ ਜੀ, ਸ੍ਰੀ ਗੁਰੂ ਰਵਿਦਾਸ ਸਭਾ ਸਟਰੂਡ ਪ੍ਰਧਾਨ ਸ੍ਰੀ ਹਰਜਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਲਜੀਅਮ ਪ੍ਰਧਾਨ ਸ਼੍ਰੀ ਰਮੇਸ਼ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਗਰੇਵਜੈਡ ਦੇ ਜਨਰਲ ਸਕੱਤਰ ਸ੍ਰੀ ਗੁਰਦੀਪ ਬੰਗੜ ਜੀ, ਸੀਨੀਅਰ ਵਾਈਸ ਪ੍ਰਧਾਨ ਸ੍ਰੀ ਗਿਆਨ ਚੰਦ ਕਟਾਰੀਆ ਜੀ, ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਐਡ ਅਬਰੌਡ ਦੇ ਸਾਬਕਾ ਜਨਰਲ ਸੈਕਟਰੀ ਸ੍ਰੀ ਦੇਸ ਰਾਜ ਬੰਗੜ ਜੀ, ਸ੍ਰੀ ਗੁਰੂ ਰਵਿਦਾਸ ਸਭਾ ਸਟਰੂਡ ਦੇ ਜਨਰਲ ਸੈਕਟਰੀ ਸ੍ਰੀ ਸੁਖੀ ਰਾਮ ਅਤੇ ਸ੍ਰੀ ਜਸਵਿੰਦਰ ਮਾਹੀ ਸ੍ਰੀ ਗੁਰੂ ਰਵਿਦਾਸ ਸਭਾ ਗ੍ਰੇਵਜ਼ੈਂਡ ਦੇ ਵਾਈਸ ਪ੍ਰਧਾਨ ਸ੍ਰੀ ਹਰਜਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਗਰੇਵਜੈਡ ਖਜ਼ਾਨਚੀ ਸ੍ਰੀ ਸ਼ਰਧਾ ਰਾਮ ਕਲੇਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਜਨਰਲ ਸੈਕਟਰੀ ਸ੍ਰੀ ਪ੍ਰਿਥਵੀ ਰੰਧਾਵਾ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੇਡਫੋਰਡ ਦੇ ਕਲਚਰ ਸੈਕਟਰੀ ਸ੍ਰੀ ਬਲਵਿੰਦਰ ਸਿੰਘ ਭਰੋਲੀ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਲਜੀਅਮ ਰੁਸ਼ਿਨਦਰ ਲਾਲ ਜੀ ਸ੍ਰੀ ਗੁਰੂ ਰਵਿਦਾਸ ਸਭਾ ਕੋਵੈਂਟਰੀ ਪ੍ਰਧਾਨ ਬੀਬੀ ਰਾਜ ਰਾਣੀ ਸਾਬਕਾ ਪ੍ਰਧਾਨ ਸ੍ਰੀ ਅਸ਼ਵਨੀ ਕੁਮਾਰ ਜੀ ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਤੋਂ ਪ੍ਰਧਾਨ ਸ੍ਰੀਮਾਨ ਸ੍ਰੀ ਸ਼ਿੰਦਰ ਪਾਲ ਅਤੇ ਹਰਵਿੰਦਰ ਕੁਮਾਰ ਸ੍ਰੀ ਗੁਰੂ ਰਵਿਦਾਸ ਸਭਾ ਹਾਲੈਂਡ ਸ੍ਰੀ ਅਜੇ ਮਿਹਮੀ ਜੀ ਆਦਿ ਹਾਜਿਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly