ਸਖ਼ਤ ਤੋਂ ਸਖ਼ਤ ਸਜ਼ਾ ਦੀ ਕੀਤੀ ਮੰਗ
ਇੰਗਲੈਂਡ (ਸਮਾਜ ਵੀਕਲੀ)- ਪੰਜਾਬ ਦੇ ਪਿੰਡ ਸੇਖਾ ਖੁਰਦ ਜ਼ਿਲ੍ਹਾ ਮੋਗਾ ਦੀਆਂ ਜੰਮਪਲ ਦਲਿਤ ਸਮਾਜ ਦੀਆਂ ਦੋ ਬੇਟੀਆਂ ਦਾ ਪਿੰਡ ਮਾਨੂਕਾ ਗਿੱਲ ਵਿਖੇ ਇੱਕ ਧਨਾਢ ਜੱਟ ਸਰਪੰਚ ਦੇ ਬਿਗੜੈ ਹੋਏ ਛੋਕਰੇ ਨੇ ਇੱਕ ਗ਼ਰੀਬ ਪਰਿਵਾਰ ਦੀਆਂ ਦੋ ਹੋਣਹਾਰ ਬੱਚੀਆਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸ੍ਰੀ ਗੁਰੂ ਰਵਿਦਾਸ ਸਭਾ ਯੂਕੇ ਯੂਰਪ ਅਤੇ ਅਬਰੌਡ ਇਸ ਘਨੌਣੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਦੋਸ਼ੀ ਤੇ ਅਦਾਲਤ ਵਿਚ ਜਲਦੀ ਤੋਂ ਜਲਦੀ ਮੁਕੱਦਮਾ ਚਲਾ ਕਿ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੀ ਹੈ।
ਸਮਾਜ ਵੀਕਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਅਤੇ ਅਬਰੌਡ ਦੇ ਪ੍ਰਧਾਨ ਸ੍ਰੀ ਦਲਾਵਰ ਸਿੰਘ ਬਾਘਾ ਨੇ ਕਿਹਾ ਕੀ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਅਤੇ ਛੇਤੀ ਸਜ਼ਾ ਮਿਲਣੀ ਚਾਹੀਦੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਾਨੂੰਨ ਸਖ਼ਤ ਤੋਂ ਸਖ਼ਤ ਬਣਾਵੇ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਹਰਕਤ ਕਰਨ ਲੱਗਾ ਸੋਚੇ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਗੁਰੂ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਅਤੇ ਅਬਰੌਡ ਦੇ ਵਾਈਸ ਪ੍ਰਧਾਨ ਸ੍ਰੀ ਰੇਸ਼ਮ ਬੰਗੜ ਜੀ, ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਅਬਰੌਡ ਦੇ ਜਨਰਲ ਸਕੱਤਰ ਸ੍ਰੀ ਜਸਬੀਰ ਹੀਰ ਜੀ, ਵਾਈਸ ਪ੍ਰਧਾਨ ਸੁਰਿੰਦਰ ਕੁਮਾਰ ਜੀ, ਸੀਨੀਅਰ ਵਾਈਸ ਪ੍ਰਧਾਨ ਮੋਹਨ ਲਾਲ ਹਮਰਾਜ਼ ਜੀ, ਸ੍ਰੀ ਗੁਰੂ ਰਵਿਦਾਸ ਸਭਾ ਸਟਰੂਡ ਦੇ ਪ੍ਰਧਾਨ ਸ੍ਰੀ ਹਰਜਿੰਦਰ ਰਾਮ ਜੀ, ਜਸਵਿੰਦਰ ਮਾਹੀ ਜੀ ਆਦਿ ਹਾਜਿਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly