ਲੰਡਨ (ਸਮਾਜ ਵੀਕਲੀ)- ਪਿਛਲੇ ਕੁਝ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਦੇ ਪਾਵਨ ਸਰੂਪ (ਤਸਵੀਰ ) ਦੇ ਨਾਲ ਛੇੜ -ਛਾੜ ਕਰਕੇ ਕੁਝ ਕੁ ਸਮਾਜ ਦੇ ਵਿੱਚ ਫੁੱਟ ਪਾਓੂ ਲੋਕਾਂ ਵਲੋ ਕੰਪਿਓੂਟਰ ਦਾ ਦੁਰ ਉਪਯੋਗ ਕਰਕੇ ਸਿਰ ਤੇ ਪੱਗ ਬੰਨੀ ਦਿਖਾਈ ਜਾ ਰਹੀ ਹੈ ਜੋ ਕਿ ਬਹੁਤ ਸ਼ਰਮ ਨਾਇਕ ਤੇ ਨਿੰਦਣ ਯੋਗ ਘਟਨਾ ਹੈ।
ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ, ਯੂਰਪ ਅਤੇ ਅਬਰੋਡ ਦੇ ਪ੍ਰਧਾਨ ਸ਼੍ਰੀਮਾਨ ਦਿਲਾਵਰ ਸਿੰਘ ਬਾਘਾ ਵਲੋਂ ਇਸ ਘਟਨਾ ਦੀ ਸਖੱਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਕਿਹਾ ਕਿ ਇਹੋ ਜਹੀ ਸੋਚ ਰਖੱਣ ਵਾਲੇ ਲੋਕਾਂ ਨੂੰ ਚਿਤਾਵਨੀ ਦਿਤੀ ਹੈ ਕਿ ਤੁਸੀਂ ਕੋਈ ਵੀ ਅਜਿਹਾ ਕੰਮ ਨਾ ਕਰੋ ਜਿਸ ਨਾਲ ਸਾਡੇ ਸਮਾਜ ਵਿੱਚ ਫੁੱਟ ਪਵੇ। ਜੋ ਤਸਵੀਰ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ, ਯੂਰਪ ਅਤੇ ਅਬੋਰਡ ਨੇ ਪ੍ਰਵਾਨ ਕੀਤੀ ਹੋਈ ਆ ਉਹੀ ਤਸਵੀਰ ਸਾਡੇ ਗੁਰੂ ਘਰਾਂ ਚ ਸ਼ਸੋਭਿਤ ਹੈ ਤੇ ਉਹੀ ਰਹੇਗੀ ਇਸ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਦਲਿਆ ਜਾਵੇਗਾ ।ਅਦਾਰਾ ਸਮਾਜ ਵੀਕਲੀ ਨਾਲ ਗੱਲ ਕਰਦਿਆਂ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ, ਯੂਰਪ ਤੇ ਅਬੋਰਡ ਦੇ ਪ੍ਰਧਾਨ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਆਪਸ ਵਿੱਚ ਭਾਈਚਾਰਕ ਸਾਂਝ ਬਣਾ ਕਿ ਰੱਖਣੀ ਚਾਹੀਦੀ ਹੈ। ਸਾਡੇ ਸਾਰੇ ਹੀ ਗੁਰੂ ਘਰਾਂ ਵਿਚ ਇਹ ਤਸਵੀਰ ਸ਼ਸ਼ੋਵਤ ਹੈ ਅਤੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੂਰਨ ਵਿਸ਼ਵਾਸ਼ ਰਖਦੇ ਹਾਂ।