ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਢੇਸੀਆਂ ਕਾਹਨਾਂ ਵਿਖ਼ੇ ਨਗਰ ਕੀਰਤਨ ਸਜਾਏ ਗਏ

ਅੱਜ 12 ਫਰਵਰੀ ਦਿਨ ਐਤਵਾਰ ਪਾਠ ਦੇ ਭੋਗ ਪਾਏ ਜਾਣਗੇ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਢੇਸੀਆਂ ਕਾਹਨਾਂ ਵਿਖੇ ਨਗਰ ਨਿਵਾਸੀਆਂ, ਦੇਸ ਵਿਦੇਸ਼ਾਂ ਵਿੱਚ ਵੱਸਦੀਆਂ ਤਮਾਮ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਏ ਗਏ, ਨਗਰ ਕੀਰਤਨ ਦੌਰਾਨ ਢਾਡੀ ਜੱਥਾ ਭਾਈ ਦਵਿੰਦਰ ਸਿੰਘ ਰਾਣੂਆ ਜੀ ਵਲੋਂ ਆਪਣੇ ਜੱਥੇ ਨਾਲ ਹਾਜ਼ਰੀ ਲਗਵਾਈ ਗਈ ਅੱਜ 12 ਫਰਵਰੀ ਦਿਨ ਐਤਵਾਰ ਪਾਠ ਦੇ ਭੋਗ ਪਾਏ ਜਾਣਗੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਰਾਗੀ,ਢਾਡੀ ਜੱਥੇ ਭਾਈ ਗੁਰਪ੍ਰੀਤ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਸੁਖਜਿੰਦਰ ਸਿੰਘ ਜੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ । ਪ੍ਰਬੰਧਕ ਕਮੇਟੀ ਪ੍ਰਧਾਨ ਸੁਭਾਸ਼ ਚੰਦਰ, ਉਪ ਪ੍ਰਧਾਨ ਜਲੰਧਰੀ ਨਾਥ, ਸੈਕਟਰੀ ਸਰਬਜੀਤ ਜੱਖੂ, ਉਪ ਸੈਕਟਰੀ ਸਾਹਿਲ ਜੱਖੂ, ਖਜਾਨਚੀ ਜੋਗਿੰਦਰ ਪਾਲ, ਉਪ ਖਜਾਨਚੀ ਲੋਕ ਰਾਜ, ਮੈਬਰ ਹਰਮੇਸ਼ ਲਾਲ, ਅਮਰੀਕ ਚੰਦ, ਨਰਿੰਦਰ ਕੁਮਾਰ, ਹਰਦੀਪ ਜੱਖੂ, ਬਲਵੰਤ ਰਾਏ, ਮਨੋਜ ਕੁਮਾਰ ਰੋਮੀ, ਸੰਦੀਪ ਕੁਮਾਰ ਵਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਭੋਗ ਉਪਰੰਤ ਦੌਰਾਨ ਚਾਹ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ।

 

Previous articleਧਰਮ ਦੇ ਠੇਕੇਦਾਰ
Next articleਜੀ.ਵੀ. ਆਰਟਸ ਐਂਡ ਕਲਚਰਲ ਗਰੁੱਪ ਵਲੋਂ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੇ ਸਹਿਯੋਗ ਨਾਲ ਵੈਲੇਨਟਾਈਨ ਦਾ ਪ੍ਰੋਗਰਾਮ ਕਰਾਇਆ ਗਿਆ