ਸ੍ਰੀ ਗੁਰੂ ਰਵਿਦਾਸ ਜੀ ਦੁਆਰਾ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ-ਕੁਲਵੀਰ ਲੱਲੀਆਂ, ਲੱਕੀ ਅੱਪਰਾ

ਕੈਪਸ਼ਨ-ਗੱਲਬਾਤ ਕਰਦੇ ਹੋਏ ਕੁਲਵੀਰ ਲੱਲੀਆਂ ਤੇ ਲੱਕੀ ਅੱਪਰਾ

ਅੱਪਰਾ (ਸਮਾਜ ਵੀਕਲੀ) –ਵਰਤਮਾਨ ਸਮੇਂ ’ਚ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਜੀ ਦੁਆਰਾ ਦਰਸਾਏ ਗਏ ਮਾਰਗ ’ਤੇ ਚੱਲਣ ਦੀ ਲੋੜ ਹੈ ਤਾਂ ਹੀ ਉਨਾਂ ਦੀ ਸੋਚ ਤੇ ਸੰਕਲਪ ’ਚ ਰਹਿ ਕੇ ‘ਬੇਗਮਪੁਰਾ’ ਨੂੰ ਵਸਾਇਆ ਜਾ ਸਕਦਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਤੇ ਸੰਗੀਤਕਾਰ ਲੱਕੀ ਅੱਪਰਾ ਨੇ ਪੱਤਰਕਾਰਾਂ ਨਾਲ ਅੱਪਰਾ ਵਿਖੇ ਪ੍ਰਗਟ ਕਰਦਿਆਂ ਕੀਤਾ।

ਉਨਾਂ ਅੱਗੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਨੇ ਸ਼ੋਸ਼ਿਤ ਸਮਾਜ ਨੂੰ ਬਰਾਬਰਤਾ ’ਤੇ ਖੜਾ ਕਰਨ ਲਈ ਬੇਗਮਪੁਰਾ ਦਾ ਸੰਕਲਪ ਲਿਆਂਦਾ ਤਾਂ ਕਿ ਅਜਿਹਾ ਸਮਾਜ ਪੈਦਾ ਕੀਤਾ ਜਾ ਸਕੇ, ਜਿੱਥੇ ਕਿਸੇ ਨੂੰ ਵੀ ਕੋਈ ਗਮ ਨਾ ਹੋਵੇ। ਉਨਾਂ ਨੇ ਦੁਆਰਾ ਦਰਸਾਏ ਗਏ ਰਸਤੇ ’ਤੇ ਚਲ ਕੇ ਹੀ ਸਮਾਜ ’ਚ ਬਰਾਬਰਤਾ ਲਿਆਂਦੀ ਜਾ ਸਕਦੀ ਹੈ। ਕੁਲਵੀਰ ਲੱਲੀਆਂ ਤੇ ਲੱਕੀਆਂ ਅੱਪਰਾ ਨੇ ਕਿਹਾ ਕਿ ਦੇਸ਼ ਵਿਦੇਸ਼ ’ਚ ਬੈਠੀਆਂ ਸਾਰੀਆਂ ਹੀ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਦਾ 644ਵਾਂ ਪ੍ਰਕਾਸ਼ ਪੁਰਬ ਰਲ-ਮਿਲ ਕੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।

Previous article“ਮੈਂ ਬਣਕੇ ਸੂਰਜ ਆਵਾਂਗਾ”
Next articleਜੋਗੀ ਉੱਤਰ ਪਹਾੜੋਂ ਆਇਆ