ਸ੍ਰੀਲੰਕਾਈ ਸਿਆਸਤ ਵਿੱਚ ਵਾਪਰੇ ਨਾਟਕੀ ਬਦਲਾਅ ਤਹਿਤ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੇ ਅੱਜ ਮੁਲਕ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ। ਰਾਜਪਕਸੇ ਦੀ ਪਾਰਟੀ ਨੇ ਸੱਤਾਧਾਰੀ ਗੱਠਜੋੜ ਤੋਂ ਅੱਜ ਅਚਾਨਕ ਹਮਾਇਤ ਵਾਪਸ ਲੈ ਲਈ ਤੇ ਮਗਰੋਂ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਦੌਰਾਨ ਰਨੀਲ ਵਿਕਰਮਸਿੰਘੇ ਨੇ ਰਾਜਪਕਸੇ ਦੀ ਹਲਫ਼ਦਾਰੀ ਨੂੰ ਗੈਰਕਾਨੂੰਨੀ ਤੇ ਗੈਰਸੰਵਿਧਾਨਕ ਦੱਸਦਿਆਂ ਦਾਅਵਾ ਕੀਤਾ ਕਿ ਉਹ ਅਜੇ ਵੀ ਮੁਲਕ ਦੇ ਪ੍ਰਧਾਨ ਮੰਤਰੀ ਹਨ।
World ਸ੍ਰੀਲੰਕਾ ’ਚ ਸਿਆਸੀ ਸੰਕਟ, ਰਾਜਪਕਸੇ ਪ੍ਰਧਾਨ ਮੰਤਰੀ ਬਣੇ